29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਮੇਸ਼ ਕੁਮਾਰ ਮੱਟੂ ਸਰਬਸੰਮਤੀ ਨਾਲ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਬਣੇ ਪ੍ਰਧਾਨ <br/>

ਅਜੀਤ ਡੈਸਕ 04-04-2026
ਗੋਨਿਆਣਾ, 3 ਅਪ੍ਰੈਲ (ਲਛਮਣ ਦਾਸ ਗਰਗ)-ਅੱਜ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਇੱਕ ਸੰਖੇਪ ਜਿਹੀ ਮੀਟਿੰਗ ਰੱਖੀ ਗਈ | ਜਿਸ ਵਿਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਚ ਪਹੁੰਚੇ ਹੋਏ ਸਮੂਹ ਮੈਂਬਰ ਸਾਹਿਬਾਨਾਂ ਅਤੇ ਅਹੁਦੇਦਾਰ ਸਾਹਿਬਾਨਾਂ ਦੀ ਰਜ਼ਾਮੰਦੀ ਤਹਿਤ ਅਤੇ ਉਸ ਦੇ ਇੱਕ ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਰਮੇਸ਼ ਕੁਮਾਰ ਮੱਟੂ ਨੂੰ ਦੁਬਾਰਾ ਤੋਂ ਤਿੰਨ ਸਾਲਾਂ ਲਈ ਦੁਰਗਾ ਮੰਦਿਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ | ਨਵ ਨਿਯੁਕਤ ਪ੍ਰਧਾਨ ਰਮੇਸ਼ ਕੁਮਾਰ ਮੱਟੂ ਨੂੰ ਸ੍ਰੀ ਦੁਰਗਾ ਮੰਦਿਰ ਦੇ ਪੁਜਾਰੀ ਘਣਸ਼ਿਆਮ ਦਾਸ ਤਿ੍ਪਾਠੀ ਦੁਆਰਾ ਮਾਤਾ ਜੀ ਦੀ ਚੁੰਨੀ ਪਹਿਨਾ ਕੇ ਪ੍ਰਧਾਨ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੁਆਰਾ ਚੁੰਨੀ ਪਾ ਕੇ ਰਮੇਸ਼ ਕੁਮਾਰ ਮੱਟੂ ਨੂੰ ਮਾਤਾ ਜੀ ਦਾ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਰਜਨੀਸ਼ ਰਾਜੂ ਹਲਕਾ ਇੰਚਾਰਜ ਆਪ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਸ਼ਲ, ਸੰਦੀਪ ਕੁਮਾਰ ਦੁੱਗਲ, ਗੁਰਲਾਲ ਸਿੰਘ ਸਰਪੰਚ, ਪ੍ਰਮੋਦ ਕੁਮਾਰ ਕਾਕਾ, ਮੰਗਤ ਰਾਏ ਗਰਗ, ਰਵੀ ਸ਼ਰਮਾ, ਰਜਿੰਦਰ ਕੁਮਾਰ ਬਿੰਦਰ, ਭੂਸ਼ਣ ਗਰਗ ਹਾਜ਼ਰ ਸਨ |

ਪਿਛਲੀ ਖ਼ਬਰ ਚਾਲੂ ਸਦੀ ਦੇ ਨਥਾਣਾ ਰਿਹਾਇਸ਼ ਵਾਲੇ ਪਹਿਲੇ ਨਾਇਬ ਤਹਿਸੀਲਦਾਰ ਸੀ ਅਮਰਜੀਤ ਸਿੰਘ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।