ਰਾਮਾ ਮੰਡੀ, 31 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਬੇਮੌਸਮੀ ਮੀਂਹ ਅਤੇ ਹਵਾ ਕਾਰਨ ਇਲਾਕੇ ਵਿਚ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਕਣਕ ਦੀ ਫ਼ਸਲ ਪੱਕਣ ਦੇ ਕਰੀਬ ਹੋਣ ਕਾਰਨ ਬਹੁਤ ਸਾਰੀ ਫ਼ਸਲ ਨੂੰ ਕਿਸਾਨਾਂ ਵਲੋਂ ਪਾਣੀ ਵੀ ਲਗਾਇਆ ਗਿਆ ਸੀ, ਇਸ ਦੇ ਚਲਦੇ ਮੀਂਹ ਅਤੇ ਹਵਾ ਕਾਰਨ ਵੱਖ-ਵੱਖ ਥਾਵਾਂ 'ਤੇ ਫ਼ਸਲ ਵਿਛਣ ਕਾਰਨ ਇਸ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਜਿਸ ਦਾ ਮਾੜਾ ਪ੍ਰਭਾਵ ਇਸ ਦੇ ਝਾੜ ਉੱਪਰ ਪੈਣ ਦੀ ਸੰਭਾਵਨਾ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਹਵਾ ਨਾਲ ਕਣਕ ਅਤੇ ਸਰੋਂ੍ਹ ਦੀ ਫ਼ਸਲ ਉੱਪਰ ਵੀ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਭਾਰੀ ਨਿਰਾਸ਼ਾ ਹੈ | ਇਸ ਸੰਬੰਧੀ ਪਿੰਡ ਰੁੱਘੂ ਬੰਗੀ ਦੇ ਕਿਸਾਨ ਪਿ੍ਤਪਾਲ ਸਿੰਘ ਸਿੱਧੂ ਅਤੇ ਗੁਰਚੇਤ ਸਿੰਘ ਸਿੱਧੂ ਪ੍ਰਧਾਨ ਜੈ ਬਾਬਾ ਸਰਬੰਗੀ ਸਪੋਰਟਸ ਕਲੱਬ ਰਾਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਅੱਜ ਬੇਮੌਸਮੀ ਮੀਂਹ ਅਤੇ ਹਵਾ ਨੇ ਅਰਮਾਨਾਂ 'ਤੇ ਪਾਣੀ ਫੇਰਦਿਆਂ ਪੱਕਣ 'ਤੇ ਆਈ ਫ਼ਸਲ ਨੂੰ ਜ਼ਮੀਨ 'ਤੇ ਹੀ ਲੰਬੇ ਪਾ ਦਿੱਤਾ, ਜਿਸ ਨਾਲ ਕਣਕ ਦੀ ਫ਼ਸਲ ਦਾ ਝਾੜ ਘਟਣ ਦਾ ਡਰ ਸਤਾ ਰਿਹਾ ਹੈ, ਜੇਕਰ ਮੀਂਹ ਅਤੇ ਹਵਾ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਿਹਾ, ਤਾਂ ਕਿਸਾਨਾਂ ਲਈ ਇਹ ਪ੍ਰੇਸ਼ਾਨੀ ਸਾਬਤ ਹੋਵੇਗਾ |
ਬੇਮੌਸਮੀ ਮੀਂਹ ਅਤੇ ਹਵਾ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ <br/>
ਅਜੀਤ ਡੈਸਕ
01-04-2026