21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 27-03-2026
ਰਾਮਪੁਰਾ ਫੂਲ, 26 ਮਾਰਚ (ਹੇਮੰਤ ਕੁਮਾਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਦੀ ਮੀਟਿੰਗ ਡਾ.ਨਿਰਮਲ ਸਿੰਘ ਬਲਾਕ ਪ੍ਰਧਾਨ ਦੀ ਹਾਜ਼ਰੀ ਵਿਚ ਹੋਈ¢ ਸਟੇਜ ਦੀ ਸੈਕਟਰੀ ਡਾ.ਦੇਵ ਰਾਜ ਨੇ ਨਿਭਾਈ¢ ਇਸ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਸ਼ਹੀਦਾਂ ਦੇ ਦੱਸੇ ਸੱਚ ਦੇ ਮਾਰਗ 'ਤੇ ਚੱਲਣ ਲਈ ਤੇ ਮਾਨਵਤਾ ਦੀ ਸੇਵਾ ਵਿਚ ਹਰ ਸਮੇਂ ਤਿਆਰ ਰਹਿਣ ਲਈ ਕਿਹਾ ਗਿਆ | ਡਾ.ਰਵੇਲ ਸਿੰਘ ਮਹਿਰਾਜ ਨੇ ਸਾਥੀਆਂ ਦੀਆਂ ਸਮੱਸਿਆ ਵੱਲ ਧਿਆਨ ਦੇਣ ਸਰਕਾਰ ਵਲੋਂ ਜਥੇਬੰਦੀ ਨਾਲ ਕੀਤੇ ਵਾਅਦੇ ਯਾਦ ਕਰਵਾਏ ਜਾਣ 'ਤੇ ਹੱਲ ਕੀਤੇ ਜਾਣ ਤੇ ਡਾਕਟਰ ਸਾਥੀਆਂ ਦੀ ਮੀਟਿੰਗ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ¢ ਡਾਕਟਰ ਚਮਕੌਰ ਸਿੰਘ ਨੇ ਕਿਹਾ ਕਿ ਸਾਰੇ ਡਾਕਟਰ ਸਾਥੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲ ਦੇ ਅਧਾਰ 'ਤੇ ਯੂਨੀਅਨ ਨੂੰ ਪਹਿਲ ਦੇਣੀ ਚਾਹੀਦੀ ਹੈ | ਡਾ.ਕੌਰ ਸਿੰਘ ਸੋਹੀ ਤੇ ਡਾ. ਮਲਕੀਤ ਸਿੰਘ ਨੇ ਡਾਕਟਰ ਸਾਥੀਆਂ ਨੂੰ ਮੀਟਿੰਗ ਵਿਚ ਗਿਣਤੀ ਵਧਾਉਣ ਲਈ ਕਿਹਾ ਗਿਆ ਤੇ ਸਾਫ਼-ਸੁਥਰੀ ਤੇ ਨਸ਼ੇ ਤੋਂ ਰਹਿਤ ਪ੍ਰੈਕਟਿਸ ਕਰਨ ਲਈ ਕਿਹਾ ਗਿਆ ਤੇ ਪਿਛਲੇ ਸਮੇਂ ਵਿਚ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਫ਼ੰਡ ਇਕੱਠਾ ਕਰਕੇ ਦੇਣ ਲਈ ਕਿਹਾ ਗਿਆ¢ ਡਾਕਟਰ ਨਿਰਮਲ ਸਿੰਘ ਚਾਉਕੇ ਬਲਾਕ ਪ੍ਰਧਾਨ ਨੇ ਸਾਰੇ ਸਾਥੀਆਂ ਦਾ ਮੀਟਿੰਗ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ¢ ਇਸ ਤੋਂ ਇਲਾਵਾ ਡਾ.ਜਗਤਾਰ ਸਿੰਘ ਫੂਲ, ਡਾ. ਕੌਰ ਸਿੰਘ ਫੂਲ, ਡਾ.ਹਰਜਿੰਦਰ ਸਿੰਘ ਭਾਈਰੂਪਾ, ਡਾ.ਰਵੇਲ ਸਿੰਘ ਮਹਿਰਾਜ ਨੇ ਜਥੇਬੰਦੀ 'ਚ ਨਵੇਂ ਸ਼ਾਮਿਲ ਹੋਏ ਡਾਕਟਰ ਸਾਥੀਆਂ ਨੂੰ ਜੀ ਆਇਆ ਕਿਹਾ ਗਿਆ¢ ਇਸ ਮੌਕੇ ਡਾ.ਗੁਰਸੇਵਕ ਸਿੰਘ ਢੱਡੇ, ਡਾ.ਵੇਦ ਵਿਆਸ, ਡਾ.ਗੁਰਦੀਪ ਸਿੰਘ ਭੋਲਾ, ਡਾ.ਬੂਟਾ ਖਾਨ, ਡਾ.ਕੁਲਵੰਤ ਸਿੰਘ, ਭਗਵੰਤ ਸਿੰਘ ਢਿਪਾਲੀ ਤੇ ਹੋਰ ਡਾਕਟਰ ਸਾਥੀ ਹਾਜ਼ਰ ਸਨ¢ ਇਹ ਜਾਣਕਾਰੀ ਪ੍ਰੈਸ ਸਕੱਤਰ ਡਾ.ਮਨਜੀਤ ਸਿੰਘ ਫੂਲ ਅਤੇ ਡਾ.ਹਰਜਿੰਦਰ ਸਿੰਘ ਮਹਿਰਾਜ ਵਲੋਂ ਦਿੱਤੀ ਗਈ¢

ਪਿਛਲੀ ਖ਼ਬਰ ਧਰਮ ਪਰਿਵਰਤਨ 'ਤੇ ਸੁਪਰੀਮ ਕੋਰਟ ਵਲੋਂ ਗਿਆ ਫੈਸਲਾ ਸਵਾਗਤਯੋਗ-ਸੁਖਪਾਲ ਸਿੰਘ ਸਰਾਂ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ <br/> ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।