21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਗਰ ਮਹਿਰਾਜ ਵਿਚ ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ, ਗਲੀਆਂ ਵਿਚ ਟਾਈਲਾਂ ਅਤੇ ਸ਼ਮਸ਼ਾਨਘਾਟ ਦਾ ਨਵੀਨੀਕਰਨ ਸ਼ੁਰੂ

ਅਜੀਤ ਡੈਸਕ 27-03-2026
ਮਹਿਰਾਜ, 26 ਮਾਰਚ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਵਲੋਂ ਨਗਰ ਵਿਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੰਦਿਆਂ ਵੱਖ-ਵੱਖ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਸ਼ਮਸ਼ਾਨਘਾਟ ਦੇ ਨਵੀਨੀਕਰਨ ਵਰਗੇ ਮਹੱਤਵਪੂਰਨ ਕੰਮਾਂ ਦੀ ਸ਼ੁਰੂਆਤ ਕੀਤੀ ਗਈ¢ ਇਨ੍ਹਾਂ ਕੰਮਾਂ ਅਧੀਨ ਫਿਰਨੀ ਤੋਂ ਲਾਭੇ ਕਾ ਹਾਊਸ, ਗੀਤਨ ਹਾਊਸ ਤੋਂ ਪਾਲੇ ਕੇ ਬੂਟਾ ਹਾਊਸ, ਬਹਾਦੁਰ ਹਾਊਸ ਤੋਂ ਖੇਹਰਾ ਹਾਊਸ, ਕੌਰ ਸਿੰਘ ਘਰ ਤੋਂ ਬੀਰੇ ਲੀਡਰ ਹਾਊਸ, ਕਰਮਜੀਤ ਸਿੰਘ ਘਰ ਤੋਂ ਮਾਂਜੀਤ ਸਿੰਘ ਘਰ ਅਤੇ ਉੱਗਰ ਕੇ ਹਾਊਸ ਤੋਂ ਮਨਪ੍ਰੀਤ ਘਿਸਦੀ ਹਾਊਸ ਤੱਕ ਗਲੀਆਂ ਵਿਚ ਟਾਈਲਾਂ ਲਗਾਈਆਂ ਜਾਣਗੀਆਂ¢ ਇਸ ਤੋਂ ਇਲਾਵਾ ਜਸਵਿੰਦਰ/ਕਰਮਚੰਦ ਹਾਊਸ ਤੋਂ ਰੂਪ ਲਾਲ/ਕਰਮਚੰਦ ਹਾਊਸ, ਗਊਸ਼ਾਲਾ ਤੋਂ ਸ਼ਮਸ਼ਾਨਘਾਟ ਅਤੇ ਸ਼ਮਸ਼ਾਨਘਾਟ ਤੋਂ ਮੱਲੂਆਣਾ ਕੱਚੇ ਰਸਤੇ ਤੱਕ ਵੀ ਟਾਈਲਾਂ ਦਾ ਕੰਮ ਕੀਤਾ ਜਾਵੇਗਾ¢ ਅੱਜ ਗਊਸ਼ਾਲਾ ਪਿੱਛੇ ਸਥਿਤ ਸ਼ਮਸ਼ਾਨਘਾਟ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਸਮੂਹ ਮੈਂਬਰਾਂ ਅਤੇ ਮੁਹਤਬਰਾਂ ਦੀ ਹਾਜ਼ਰੀ ਵਿਚ ਕਰਵਾਈ ਗਈ¢ ਇਹ ਸਾਰੇ ਵਿਕਾਸ ਕਾਰਜ ਨਗਰ ਪੰਚਾਇਤ ਦੇ ਫ਼ੰਡਾਂ ਵਿਚੋਂ ਕਰਵਾਏ ਜਾ ਰਹੇ ਹਨ | ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਕਿਹਾ ਕਿ ਨਗਰ ਦੇ ਹਰ ਵਾਰਡ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਸਮਾਨ ਤੌਰ 'ਤੇ ਵਿਕਾਸ ਕਰਨਾ ਸਾਡੀ ਪਹਿਲੀ ਤਰਜੀਹ ਹੈ¢ ਨਗਰ ਵਾਸੀਆਂ ਵਲੋਂ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਬਕਾਇਆ ਪਏ ਕੰਮ ਹੁਣ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ¢ ਖ਼ਾਸ ਕਰਕੇ ਗਲੀਆਂ ਵਿਚ ਟਾਈਲਾਂ ਲੱਗਣ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਗੰਦਗੀ ਤੋਂ ਵੀ ਛੁਟਕਾਰਾ ਮਿਲੇਗਾ¢ ਇਸ ਮੌਕੇ ਐਮ.ਸੀ. ਬਲਵਿੰਦਰ ਸਿੰਘ, ਪ੍ਰਗਟ ਸਿੰਘ, ਤੋਤਾ ਸਿੰਘ, ਨਛੱਤਰ ਸਿੰਘ, ਸ਼ਿੰਦਰ ਕੌਰ, ਸੁਖਪ੍ਰੀਤ ਕੌਰ, ਮਨਜੀਤ ਭਾਨੂੰ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਕੁਲਦੀਪ ਮੱਲ, ਹਰਭਜਨ ਸਿੰਘ, ਬਾਬਾ ਰੂਪ ਸਿੰਘ, ਮਲਕੀਤ ਸਿੰਘ, ਤਰਲੋਕ ਸਿੰਘ ਅਤੇ ਅੰਗਰੇਜ਼ ਸਿੰਘ ਹਾਜ਼ਰ ਸਨ¢
ਪਿਛਲੀ ਖ਼ਬਰ ਬਠਿੰਡਾ ਵਿਚ ਕਪਾਹ ਵਿਸਥਾਰ ਕਮੇਟੀ ਦੀ ਅਹਿਮ ਮੀਟਿੰਗ ਨਰਮੇ ਹੇਠ ਰਕਬਾ ਵਧਾਉਣ 'ਤੇ ਜ਼ੋਰ ਅਗਲੀ ਖ਼ਬਰ ਕਾਂਸਲ ਗੈਸ ਸਰਵਿਸ ਦੇ ਮਾਲਕ ਰਜਿੰਦਰ ਕੁਮਾਰ ਬੱਬੀ ਕਾਂਸਲ ਨੂੰ ਸਦਮਾ, ਸਾਲੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।