28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਗੁਰੂ ਕਾਂਸੀ ਸਕੂਲ ਭਗਤਾ ਵਿਖੇ ਮਨੋਰੰਜਨ ਮੇਲਾ ਲਗਾਇਆ

ਅਜੀਤ ਡੈਸਕ 26-03-2026
ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)- ਸੀ.ਐਮ.ਐਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵਿਖੇ ਛੋਟੇ ਬੱਚਿਆਂ ਲਈ ਸਕੂਲ ਕੈਂਪਸ ਵਿਚ ਇਕ ਰੋਜ਼ਾ ਮਨੋਰੰਜਨ ਮੇਲਾ ਲਗਾਇਆ ਗਿਆ¢ ਮੇਲੇ ਵਿਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ¢ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ, ਇਲੈਕਟਿ੍ਕ ਟ੍ਰੇਨ, ਪੈਂਡੋਲਮ, ਗਲੋਬ ਰਾਇਡ, ਬੋਟਿੰਗ, ਕਮਾਂਡੋ ਨੈਟ, ਬ੍ਰਹਮਾ ਬਿ੍ਜ ਆਦਿ ਲੱਗੇ ਹੋਏ ਸਨ¢ ਇਸ ਤੋਂ ਇਲਾਵਾ ਕਾਰਟੂਨ ਦੇ ਰੂਪ ਵਿਚ ਬਣੇ ਹੋਏ ਪਾਤਰਾਂ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ¢ ਪਿਕਨਿਕ ਗਰਾਉਂਡ ਵਿਚ ਮਿਊਜ਼ਿਕ ਸਿਸਟਮ ਉੱਪਰ ਬੱਚਿਆਂ ਨੇ ਨੱਚ ਟੱਪ ਕੇ ਖੂਬ ਆਨੰਦ ਮਾਣਿਆ¢ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਬੱਚੇ ਪੜ੍ਹਾਈ ਦੇ ਬੋਝ ਤੋਂ ਥੋੜਾ ਮੁਕਤ ਹੁੰਦੇ ਹਨ¢ ਇਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਦੇ ਸਾਲਾਨਾ ਪੇਪਰ ਹੋ ਚੁੱਕੇ ਹੁੰਦੇ ਹਨ¢ ਇਸੇ ਲਈ ਪਿਕਨਿਕ ਦਾ ਸਮਾਂ ਇਹ ਚੁਣਿਆ ਗਿਆ ਤਾਂ ਜੋ ਵਿਦਿਆਰਥੀ ਬਿਨ੍ਹਾਂ ਕਿਸੇ ਬੋਝ ਤੋਂ ਸਕੂਨ ਭਰੇ ਮਾਹੌਲ ਵਿਚ ਪਿਕਨਿਕ ਦਾ ਅਨੰਦ ਮਾਣ ਸਕਣ¢ ਸਕੂਲ ਦੇ ਪਿ੍ੰਸੀਪਲ ਰਮਨ ਕੁਮਾਰ ਨੇ ਆਖਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਜ਼ਿਆਦਾ ਲੰਮੇ ਸਫ਼ਰ ਤੋਂ ਬਚਾਉਣ ਖ਼ਾਤਰ ਸਕੂਲ ਵਿੱਚ ਹੀ ਬਹੁਤ ਵਧੀਆ ਢੰਗ ਨਾਲ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ¢ ਵਿਦਿਆਰਥੀ ਬਿਨ੍ਹਾਂ ਕਿਸੇ ਸਮੱਸਿਆ ਅਤੇ ਡਰ ਤੋਂ ਖੇਡ ਕੁੱਦ ਕੇ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਨਾਲ ਵਿੱਦਿਅਕ ਸੈਸ਼ਨ 2026-27 ਲਈ ਖ਼ੁਸ਼ੀ-ਖ਼ੁਸ਼ੀ ਸਕੂਲ ਆਉਣ ਲਈ ਤਿਆਰ ਹੋਣ¢ ਇਸ ਸਮੇਂ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਰਿਫਰੈਸ਼ਮੈਂਟ ਵੀ ਦਿੱਤੀ ਗਈ ਅੰਤ ਵਿਚ ਇਹ ਪਿਕਨਿਕ ਵਿਦਿਆਰਥੀਆਂ ਲਈ ਇਕ ਯਾਦਗਾਰੀ ਪਿਕਨਿਕ ਹੋ ਨਿੱਬੜੀ¢ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦਾ ਸਟਾਫ਼ ਵੀ ਇਸ ਪਿਕਨਿਕ ਵਿਚ ਮੌਜੂਦ ਸਨ¢
ਪਿਛਲੀ ਖ਼ਬਰ 2027 ਵਿਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ-ਦਵਿੰ... ਅਗਲੀ ਖ਼ਬਰ ਧਾੜਵੀਆਂ ਵਾਂਗ ਲੁੱਟੀ ਗਈ ਬਲਾਕ ਸੰਮਤੀ ਚੇਅਰਮੈਨ ਦੀ ਚੋਣ, ਅਧਿਕਾਰੀ ਸੱਤਾਧਿਰ ਦੇ ਵਰਕਰ ਨਜ਼ਰ ਆਏ- ਜਟਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।