22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਾਦਸਿਆਂ 'ਚ ਤਿੰਨ ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ

ਅਜੀਤ ਡੈਸਕ 22-02-2026
ਬਠਿੰਡਾ, 21 ਫਰਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾ ਦੀਆਂ ਘਟਨਾਵਾਂ ਕਾਰਨ ਤਿੰਨ ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਮੈਂਬਰਾਂ ਵਲੋਂ ਹਾਦਸਿਆਂ ਦੀਆਂ ਸੂਚਨਾ ਮਿਲਣ 'ਤੇ ਸਹਾਰਾ ਟੀਮ ਮੈਂਬਰ ਵਿੱਕੀ ਕੁਮਾਰ, ਗਿੱਲ ਅਤੇ ਸੰਦੀਪ ਗੋਇਲ ਐਂਬੂਲੈਂਸ ਟੀਮ ਲੈ ਕੇ ਪਹੁੰਚੇ | ਜ਼ਖਮੀ ਮੋਟਰ ਸਾਈਕਲ ਸਵਾਰਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ | ਇਕ ਘਟਨਾ ਜਨਤਾ ਨਗਰ 'ਚ ਹੋਈ ਜਿੱਥੇ ਇਕ ਮੋਟਰ ਸਾਈਕਲ ਸਵਾਰ ਕਰਮ ਸਿੰਘ ਪੁੱਤਰ ਕੁਲਵੰਤ ਸਿੰਘ (55) ਵਾਸੀ ਉੜੀਆ ਕਲੋਨੀ ਜ਼ਖ਼ਮੀ ਹੋ ਗਿਆ | ਇਸ ਤੋਂ ਇਲਾਵਾ ਸਥਾਨਕ ਬਲਰਾਜ ਨਗਰ ਵਿਚ ਇਕ ਕਾਰ ਤੇ ਦੋ ਮੋਟਰ ਸਾਈਕਲਾਂ ਦੀ ਟੱਕਰ ਕਾਰਨ ਦੋ ਮੋਟਰ ਸਾਈਕਲ ਸਵਾਰ ਜ਼ਖਮੀ ਹੋ ਗਏ | ਜ਼ਖਮੀਆਂ 'ਚ ਰਵਿੰਦਰ (22) ਅਤੇ ਗੁਰਜੀਵਨ ਸਿੰਘ (25), ਜੋ ਕਿ ਪੁਰਾਣਾ ਥਾਣਾ ਰੋਡ ਦੇ ਰਹਿਣ ਵਾਲੇ ਹਨ |
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੋਟਾਸ਼ ਨਾਲ ਭਰਿਆ ਟਰਾਲਾ ਪਲਟਿਆ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।