07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਜਟ 'ਚ ਪੰਜਾਬ ਨੂੰ ਕੀਤਾ ਅੱਖੋਂ ਪਰੋਖੇ, ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣਾ ਚਾਹੀਦਾ ਸੀ ਏਮਜ਼ ਦਾ ਨਾਂਅ- ਜੀਤਮਹਿੰਦਰ ਸਿੱਧੂ

ਅਜੀਤ ਡੈਸਕ 02-02-2026

ਮੌੜ ਮੰਡੀ, 1 ਫਰਵਰੀ (ਗੁਰਜੀਤ ਸਿੰਘ ਕਮਾਲੂ)- ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਜ਼ਾਨਾ ਮੰਤਰੀ ਵਲੋਂ ਅੱਜ ਸੰਸਦ 'ਚ ਪੇਸ਼ ਕੀਤੇ ਗਏ ਦੇਸ਼ ਦੇ ਬਜਟ 'ਚ ਪੰਜਾਬ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ ਤੇ ਸਭ ਤੋਂ ਵੱਡੀ ਗੱਲ ਕਿ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਪੇਸ਼ ਬਜਟ ਦÏਰਾਨ ਜੋ ਏਮਜ਼ ਬਣਾਉਣ ਦਾ ਐਲਾਨ ਕੀਤਾ ਹੈ ਉਸ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣਾ ਚਾਹੀਦਾ ਸੀ¢ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਵਲੋਂ ਲੋਕ ਸਭਾ ਚੋਣ ਲੜ ਚੁੱਕੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਕੀਤਾ¢ ਜੀਤਮਹਿੰਦਰ ਸਿੱਧੂ ਜੋ ਕਿ ਮੌੜ ਖ਼ੁਰਦ, ਮੌੜ ਕਲਾਂ ਅਤੇ ਭੂੰਦੜ ਆਦਿ ਪਿੰਡਾਂ 'ਚ ਸਤਿਗੁਰੂ ਰਵਿਦਾਸ ਦੇ ਜਨਮ ਦਿਹਾੜੇ ਮÏਕੇ ਰੱਖੇ ਧਾਰਮਿਕ ਸਮਾਗਮਾਂ 'ਚ ਹਾਜ਼ਰੀ ਭਰਨ ਪੁੱਜੇ ਸਨ, ਨੇ ਬਾਅਦ 'ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਫ਼ਸਲਾਂ ਤੇ ਘੱਟੋ-ਘੱਟ ਸਮੱਰਥਨ ਮੁੱਲ ਦੀ ਮੰਗੀ ਜਾ ਰਹੀ ਗਾਰੰਟੀ ਨੂੰ ਬਜਟ 'ਚ ਕੋਈ ਥਾਂ ਨਹੀ ਦਿੱਤੀ ਗਈ ਤੇ ਸੂਬੇ ਦੇ ਕਿਸਾਨਾਂ/ਮਜ਼ਦੂਰਾਂ ਨੂੰ ਕੁਝ ਵੀ ਨਹੀ ਮਿਲਿਆ¢ ਉਨ੍ਹਾਂ ਕਿਹਾ ਕਿ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਾ ਹੋਣ ਕਾਰਨ ਨÏਕਰੀਪੇਸ਼ਾ ਲੋਕਾਂ ਲਈ ਵੀ ਬਜਟ ਬੇਮਾਇਨੇ ਰਿਹਾ¢ ਸਿੱਧੂ ਨੇ ਕਿਹਾ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ ਖ਼ਜ਼ਾਨਾ ਮੰਤਰੀ ਨੇ ਬਜਟ ਭਾਸ਼ਣ ਦੇ ਆਰੰਭ 'ਚ ਕਿਹਾ ਕਿ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਤੇ ਬਜਟ ਪੇਸ਼ ਕਰਕੇ ਸੁਭਾਗ ਹਾਸਲ ਕਰ ਰਹੇ ਹਾਂ ਪਰ ਗੁਰੂ ਰਵਿਦਾਸ ਦੇ ਨਾਮ 'ਤੇ ਕੋਈ ਸਕੀਮ ਨਹੀਂ ਆਰੰਭੀ¢ ਉਨ੍ਹਾਂ ਕਿਹਾ ਕਿ ਜੇਕਰ ਗੁਰੂ ਰਵਿਦਾਸ ਜੀ ਦਾ ਭਾਜਪਾਈ ਭੋਰਾ ਭਰ ਵੀ ਸਨਮਾਨ ਕਰਦੇ ਤਾਂ ਜੋ ਦੇਸ਼ 'ਚ ਤਿੰਨ ਆਯੁਰਵੈਦਿਕ ਏਮਜ਼ ਬਣਾਉਣ ਦਾ ਐਲਾਨ ਕੀਤਾ ਹੈ | ਉਨ੍ਹਾਂ 'ਚੋਂ ਕਿਸੇ ਦਾ ਵੀ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾ ਸਕਦਾ ਸੀ¢ ਉਨ੍ਹਾਂ ਕਿਹਾ ਕਿ ਬਜਟ ਇੰਨਾ ਨਿਕੰਮਾ ਸੀ ਕਿ ਬਜਟ ਪੇਸ਼ ਹੋਣ ਸਾਰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ¢ ਸਿੱਧੂ ਨਾਲ ਹਲਕੇ ਦੇ ਕਾਫੀ ਕਾਂਗਰਸੀ ਵੀ ਨਜ਼ਰ ਆਏ¢

ਪਿਛਲੀ ਖ਼ਬਰ ਭਾਈ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ- ਹਾਦਸੇ ਵਿਚ ਹੋਈ ਸੀ ਰਾਗੀ ਦੀ ਮੌਤ ਅਗਲੀ ਖ਼ਬਰ ਪਤੰਗ ਉਡਾਉਂਦੇ ਸਮੇਂ ਛੱਤ 'ਤੋਂ ਡਿੱਗੇ ਬੱਚੇ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।