03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ <br/>

ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਆਗੂ ਸੰਘਰਸ਼ ਦਾ ਐਲਾਨ ਕਰਦੀਆਂ ਹੋਈਆਂ | <br/> 31-01-2026
ਬਠਿੰਡਾ, 30 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕੀਤਾ ਹੈ, ਜਿਸ ਸੰਬੰਧੀ 'ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ' ਦੀ ਮਾਲਵਾ ਪੱਧਰੀ ਮੀਟਿੰਗ ਸਥਾਨਕ ਟੀਚਰ ਹੋਮ ਵਿਖੇ ਹੋਈ | ਇਸ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ ਅਜੇ ਤੱਕ ਉਨ੍ਹਾਂ ਦਾ ਮਾਣ ਭੱਤਾ ਦੁੱਗਣਾ ਨਹੀਂ ਕੀਤਾ, ਨੂੰ ਦੁੱਗਣਾ ਕਰਾਉਣ ਵਾਸਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕੀਤੀ ਜਾਵੇਗੀ ਤੇ ਇਸ ਸੰਬੰਧੀ ਸਾਰੀਆਂ ਵਰਕਰਾਂ ਤਿਆਰ ਰਹਿਣ | ਇਸ ਮੌਕੇ ਯੂਨੀਅਨ ਦਾ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਅਤੇ ਵਰਕਰਾਂ ਅਤੇ ਹੈਲਪਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਗਏ | ਸੂਬਾ ਪ੍ਰਧਾਨ ਨੇ ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ਵਿਚ ਪੰਜ ਨੰਬਰ ਦੀ ਰੱਖੀ ਗਈ ਇੰਟਰਵਿਊ ਨੂੰ ਘਪਲਾ ਦੱਸਦਿਆਂ ਕਿਹਾ ਕਿ ਇਸ ਵਿਚ ਤੁਰੰਤ ਬਦਲਾਅ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ | ਇਸ ਤੋਂ ਇਲਾਵਾ ਉਨ੍ਹਾਂ ਨੇ ਸੁਪਰਵਾਈਜ਼ਰ ਦੀ ਭਰਤੀ ਪ੍ਰਕਿਰਿਆ 'ਤੇ ਉਂਗਲ ਖੜੀ ਕਰਦਿਆਂ ਕਿਹਾ ਕਿ ਦਸਵੀਂ ਕੈਟਾਗਰੀ ਲਈ 60 ਪ੍ਰਤੀਸ਼ਤ ਅਤੇ ਗ੍ਰੈਜੂਏਸ਼ਨ ਲਈ 40 ਪ੍ਰਤੀਸ਼ਤ ਸੀਟਾਂ ਦੀ ਵੰਡ ਕਰਕੇ ਇੱਕ ਵਰਗ ਨਾਲ ਬੇਇਨਸਾਫ਼ੀ ਕੀਤੀ ਹੈ, ਇਸ ਲਈ ਬਰਾਬਰ ਪੋਸਟਾਂ ਦੀ ਵੰਡ ਕਰਕੇ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ | ਇਸ ਮੌਕੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਕਰਨ, ਉਨ੍ਹਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਅਤੇ ਮਾਣਭੱਤਾ ਦੁੱਗਣਾ ਕਰਨ ਦੀ ਮੰਗੀ ਕੀਤੀ | ਇਸ ਮੌਕੇ ਜਨਰਲ ਸਕੱਤਰ ਹਰਪ੍ਰੀਤ ਕੌਰ ਕਾਹਲੋਂ, ਖ਼ਜ਼ਾਨਚੀ ਹਰਪ੍ਰੀਤ ਕੌਰ ਕੰਬੋ, ਮੀਤ ਪ੍ਰਧਾਨ ਸਤਵਿੰਦਰ ਕੌਰ ਮੁਕਤਸਰ, ਪੂਜਾ ਰਾਣੀ ਬਠਿੰਡਾ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੀਆਂ ਬਲਾਕ ਅਤੇ ਸਰਕਲ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਸੂਬਾ ਆਗੂਆਂ 'ਤੇ ਕੇਸ ਵਾਪਸ ਲੈਣ ਤੇ ਵਰਕਰ ਦੀ ਰਿਹਾਈ ਲਈ ਐਸ.ਐਸ.ਪੀ. ਦਫ਼ਤਰ ਨੇੜੇ ਧਰਨਾ <br/> ਅਗਲੀ ਖ਼ਬਰ ਮਨਰੇਗਾ ਕਾਮਿਆਂ ਦੇ ਹੱਕ ਬਚਾਉਣ ਲਈ ਕਾਂਗਰਸ ਲੜ ਰਹੀ ਹੈ ਜ਼ਮੀਨੀ ਪੱਧਰ 'ਤੇ ਲੜਾਈ-ਖੁਸ਼ਬਾਜ਼ ਜਟਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।