31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਸਕੂਲ ਬਹਿਕ ਗੁੱਜਰਾਂ 'ਚ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ

ਅਜੀਤ ਡੈਸਕ 17-05-2026
ਜੀਰਾ, 16 ਮਈ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਵਿਖੇ ਨਵੀਂ ਬਣੀ ਕੰਪਿਊਟਰ ਲੈਬ, ਆਧੁਨਿਕ ਕਲਾਸ ਰੂਮ ਏ.ਸੀ. ਆਰ ਰੂਮ ਅਤੇ ਸਕੂਲ ਵੈੱਬਸਾਈਟ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਦਿੱਤੇ ਗਏ 13 ਕੰਪਿਊਟਰ ਅਤੇ ਦੋ ਪੈਨਲ ਦਾ ਉਦਘਾਟਨ ਕੀਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਇਹਨਾਂ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵਿਚ ਸਹਾਈ ਸਿੱਧ ਹੋਣਗੀਆਂ | ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮੁਨੀਲਾ ਅਰੋੜਾ, ਬੀ.ਐਨ.ਓ ਬਲਾਕ ਮੱਲਾਂਵਾਲਾ ਖਾਸ ਸੰਜੀਵ ਟੰਡਨ, ਸਰਪੰਚ ਬਲਵੰਤ ਸਿੰਘ, ਨਰੇਸ਼ ਕੁਮਾਰ ਤੋਂ ਇਲਾਵਾ ਸਕੂਲ ਸਟਾਫ ਵਿਚ ਗੁਰਪ੍ਰੀਤ ਸਿੰਘ, ਮੈਡਮ ਅਰਚਨਾ, ਰਾਜੇਸ਼ ਪੁਰੀ ਜੂਨੀਅਰ ਸਹਾਇਕ, ਗੁਲਸ਼ਨ ਕੁਮਾਰ, ਰਵਜੀਤ ਕੌਰ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਸ਼ਰਮਾ, ਮੈਡਮ ਰਾਜ ਰਾਣੀ, ਰਾਜਦੀਪ ਕੌਰ, ਪੂਨਮ ਸ਼ਰਮਾ, ਵਰਿੰਦਰ ਸਿੰਘ, ਰਜਿੰਦਰ ਕੁਮਾਰ, ਲਖਵੀਰ ਕੌਰ, ਰਵਿੰਦਰ ਕੌਰ, ਮਿਸ ਨਵਨੀਤ ਕੌਰ, ਅਵਨੀਤ ਕੌਰ, ਅਮਨਪ੍ਰੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਜ਼ਡਮ ਸਕੂਲ ਮੁੱਦਕੀ ਵਿਖੇ ਮਾਂ ਦਿਵਸ ਮੌਕੇ ਕਲਾਤਮਿਕ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਭਾਕਿਯੂ ਪੰਜਾਬ ਦੇ ਬਲਾਕ ਮੱਖੂ ਦੀ ਹਫ਼ਤਾਵਾਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।