31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਜ਼ਡਮ ਸਕੂਲ ਮੁੱਦਕੀ ਵਿਖੇ ਮਾਂ ਦਿਵਸ ਮੌਕੇ ਕਲਾਤਮਿਕ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 17-05-2026
ਮੁੱਦਕੀ, 16 ਮਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਕੱਬਰਵੱਛਾਂ ਰੋਡ 'ਤੇ ਸਥਿਤ ਵਿੱਦਿਅਕ ਸੰਸਥਾ ਵਿਜਡਮ ਇੰਟਰਨੈਸ਼ਨਲ ਸਕੂਲ ਵਿਚ ਮਾਂ ਦਿਵਸ ਮੌਕੇ ਸਕੂਲੀ ਬੱਚਿਆਂ ਦੀਆਂ ਕਲਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਚੇਅਰਮੈਨ ਡਾ. ਸੰਦੀਪ ਗੁਪਤਾ ਅਤੇ ਡਾਇਰੈਕਟਰ ਮੈਡਮ ਸੁਮਨ ਲਤਾ ਨੇ ਦੱਸਿਆਂ ਕਿ ਇਸ ਮੌਕੇ ਬੱਚਿਆਂ ਵਲਾੋ ਕਵਿਤਾਵਾਂ, ਗੀਤ, ਪੋਸਟਰ ਅਤੇ ਮਾਵਾਂ ਲਈ ਗਰੀਟਿੰਗ ਕਾਰਡ ਤਿਆਰ ਕੀਤੇ ਗਏ | ਸਕੂਲ ਪਿ੍ੰਸੀਪਲ ਰੀਟਾ ਮਹਿਤਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆਂ ਕਿ ਬੱਚੇ ਦਾ ਪਹਿਲਾ ਅਧਿਆਪਕ ਮਾਂ ਹੁੰਦੀ ਹੈ | ਜੋ ਉਸ ਨੰੂ ਮਜ਼ਬੂਤ ਬਣਾਊੁਦੀ ਹੈ | ਆਈਨਸਟਾਇਨ ਵਿਗਿਆਨੀ ਨੂੰ ਉੱਚਾ ਚੂਕਣ ਵਿਚ ਸਭ ਤੋਂ ਵੱਡਾ ਰੋਲ ਉਸ ਦੀ ਮਾਂ ਦਾ ਹੀ ਸੀ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਂ-ਪਿਉ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ | ਕਲਾਤਮਿਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਚਿਆਂ ਦਾ ਪਿ੍ੰਸੀਪਲ ਰੀਟਾ ਮਹਿਤਾ, ਚੇਅਰਮੈਨ ਡਾ.ਸੰਦੀਪ ਗੁਪਤਾ ਅਤੇ ਡਾਇਰੈਕਟਰ ਮੈਡਮ ਸੁਮਨ ਲਤਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਸਰਕਾਰੀ ਸਕੂਲ ਬਹਿਕ ਗੁੱਜਰਾਂ 'ਚ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।