ਖ਼ੂਨਦਾਨ ਕੈਂਪ ਅੱਜ
ਫ਼ਾਜ਼ਿਲਕਾ, 31 ਅਕਤੂਬਰ(ਦਵਿੰਦਰ ਪਾਲ ਸਿੰਘ)-ਮਾਨਵਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਮਕਸਦ ਨਾਲ 1 ਨਵੰਬਰ ਐਤਵਾਰ ਨੂੰ ਸ੍ਰੀ ਰਾਮ ਸਭਾ ਸੰਕੀਰਤਨ ਮੰਦਰ ਫ਼ਾਜ਼ਿਲਕਾ (ਨੇੜੇ ਗਾਂਧੀ ਚੌਂਕ) ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਤੇ ਮੰਦਰ ਕਮੇਟੀ ਦੇ ਸਾਂਝੇ ਉੱਦਮ ਨਾਲ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ।
ਅਜੀਤ ਡੈਸਕ
01-11-2026