ਫ਼ਿਰੋਜ਼ਪੁਰ ’ਚ ਪਹਿਲੀ ਵਾਰ ਕਰਵਾਇਆ ਕਰਵਾ ਚੌਥ ਮੇਲਾ, 1800 ਮਹਿਲਾਵਾਂ ਦੀ ਸ਼ਮੂਲੀਅਤ ਨੇ ਰੌਣਕਾਂ ਵਧਾਈਆਂ
ਫ਼ਿਰੋਜ਼ਪੁਰ, 25 ਅਕਤੂਬਰ (ਸੁਖਵਿੰਦਰ ਸਿੰਘ)– ਕਰਵਾ ਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਤੇ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਤੇ ਮਨੋਰੰਜਨ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਪਤਨੀ ਟੀਨਾ ਰਾਣਾ ਸੋਢੀ ਵਲੋਂ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਵਿਸ਼ੇਸ਼ ਕਰਵਾ ਚੌਥ ਮੇਲਾ ਕਰਵਾਇਆ ਗਿਆ। ਇਹ ਕਰਵਾ ਚੌਥ ਮੇਲਾ ਸ਼੍ਰੀ ਕ੍ਰਿਸ਼ਨਾ ਰਿਸੋਰਟ ਬੈਕ ਸਾਈਡ ਅੰਬੇਡਕਰ ਭਵਨ ਮੱਲਵਾਲ ਰੋਡ ਫ਼ਿਰੋਜ਼ਪੁਰ ਸ਼ਹਿਰ ਵਿਚ ਕਰਵਾਇਆ ਗਿਆ।
ਫ਼ਿਰੋਜ਼ਪੁਰ, 25 ਅਕਤੂਬਰ (ਸੁਖਵਿੰਦਰ ਸਿੰਘ)– ਕਰਵਾ ਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਤੇ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਤੇ ਮਨੋਰੰਜਨ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਪਤਨੀ ਟੀਨਾ ਰਾਣਾ ਸੋਢੀ ਵਲੋਂ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਵਿਸ਼ੇਸ਼ ਕਰਵਾ ਚੌਥ ਮੇਲਾ ਕਰਵਾਇਆ ਗਿਆ। ਇਹ ਕਰਵਾ ਚੌਥ ਮੇਲਾ ਸ਼੍ਰੀ ਕ੍ਰਿਸ਼ਨਾ ਰਿਸੋਰਟ ਬੈਕ ਸਾਈਡ ਅੰਬੇਡਕਰ ਭਵਨ ਮੱਲਵਾਲ ਰੋਡ ਫ਼ਿਰੋਜ਼ਪੁਰ ਸ਼ਹਿਰ ਵਿਚ ਕਰਵਾਇਆ ਗਿਆ। ਸਮਾਗਮ ਵਿਚ ਰੰਗ-ਬਿਰੰਗੇ ਮਾਹੌਲ, ਗੀਤ-ਸੰਗੀਤ, ਗਿੱਧੇ, ਮਹਿੰਦੀ ਤੇ ਹਾਸ-ਰਸ ਨਾਲ ਸਜੇ। ਸਮਾਗਮ ਵਿਚ ਕਰੀਬ 1700 ਤੋਂ 1800 ਮਹਿਲਾਵਾਂ ਨੇ ਸ਼ਮੂਲੀਅਤ ਕਰਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਗਾ ਦਿੱਤੇ। ਜ਼ਿਕਰਯੋਗ ਹੈ ਕਿ ਰਾਣਾ ਪਰਿਵਾਰ ਵਲੋਂ ਪਿਛਲੇ ਕਰੀਬ 18 ਸਾਲਾਂ ਤੋਂ ਕਰਵਾ ਚੌਥ ਮੌਕੇ ਸਮਾਗਮ ਕਰਵਾਉਣ ਦੀ ਪਰੰਪਰਾ ਨਿਭਾਈ ਜਾ ਰਹੀ ਹੈ ਜਿਸ ਨੂੰ ਇਸ ਵਾਰ ਫਿਰੋਜ਼ਪੁਰ ਵਿਚ ਵਿਸ਼ੇਸ਼ ਰੂਪ ਦਿੱਤਾ ਗਿਆ। ਕਰਵਾ ਚੌਥ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਮੀਤ ਕੌਰ, ਜੰਮੂ ਵਾਲੀ ਨੇ ਆਪਣੇ ਗੀਤਾਂ ਨਾਲ ਮਹਿਲਾਵਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਗੀਤਾਂ ਦੀਆਂ ਧੁਨਾਂ ਤੇ ਮਹਿਲਾਵਾਂ ਨੇ ਖੂਬ ਆਨੰਦ ਮਾਣਿਆ। ਸਮਾਗਮ ਵਿਚ ਹਾਸ-ਰਸ ਕਲਾਕਾਰ ਪ੍ਰਤੀਕ ਸ਼ਰਮਾ ਨੇ ਆਪਣੀ ਟੀਮ ਨਾਲ ਪੇਸ਼ਕਾਰੀ ਕਰਦਿਆਂ ਮਹਿਲਾਵਾਂ ਦਾ ਮਨੋਰੰਜਨ ਕੀਤਾ। ਮੇਲੇ ਦੌਰਾਨ ਮਹਿੰਦੀ ਲਗਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਸਮਾਗਮ ਦੌਰਾਨ ਮਹਿਲਾਵਾਂ ਲਈ ਪੰਜਾਬੀ ਭਾਸ਼ਾ ਨਾਲ ਸਬੰਧਤ ਸਵਾਲ-ਜਵਾਬ ਦਾ ਦਿਲਚਸਪ ਪ੍ਰੋਗਰਾਮ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 2500 ਮਹਿਲਾਵਾਂ ਲਈ ਤੋਹਫ਼ਿਆਂ ਦੀਆਂ ਕਿੱਟਾਂ ਤਿਆਰ ਰੱਖੀਆਂ ਗਈਆਂ ਸਨ। ਟੀਨਾ ਰਾਣਾ ਸੋਢੀ ਨੇ ਸਹਿਯੋਗ ਦੇਣ ਵਾਲੀਆਂ ਮਹਿਲਾਵਾਂ ਤੇ ਪਰਿਵਾਰਾਂ ਦਾ ਕੀਤਾ ਧੰਨਵਾਦ ਕੀਤਾ।