17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵੱਖ-ਵੱਖ ਇਲਾਕਿਆਂ ’ਚ ਨਸ਼ਿਆਂ ’ਤੇ ਕਾਬੂ ਪਾਉਣ ਲਈ ਕਮੇਟੀਆਂ ਗਠਿਤ ਕਰਕੇ ਨਸ਼ਾ ਤਸਕਰਾਂ ਨੂੰ ਚਿਤਾਵਨੀਆਂ ਦੇਣ ਦਾ ਸਿਲਸਿਲਾ ਸ਼ੁਰੂ

ਮਮਦੋਟ(ਫ਼ਿਰੋਜ਼ਪੁਰ), 16 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿਚ ਇਕ ਵੱਡਾ ਰੋਸ ਤੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਹੋਈ ਹੈ। ਜਾਗਰੂਕ ਲੋਕ ਹੁਣ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਨਸ਼ਿਆਂ ਵਿਰੋਧੀ ਕਮੇਟੀਆਂ ਦਾ ਗਠਨ ਕਰਕੇ ਨਸ਼ਾ ਤਸਕਰਾਂ ਨੂੰ ਤਸਕਰੀ ਬੰਦ ਕਰਨ ਲਈ ਚਿਤਾਵਨੀਆਂ ਦੇਣ ਲੱਗੇ ਹਨ।

ਅਜੀਤ ਡੈਸਕ 17-10-2026
ਮਮਦੋਟ(ਫ਼ਿਰੋਜ਼ਪੁਰ), 16 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿਚ ਇਕ ਵੱਡਾ ਰੋਸ ਤੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਹੋਈ ਹੈ। ਜਾਗਰੂਕ ਲੋਕ ਹੁਣ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਨਸ਼ਿਆਂ ਵਿਰੋਧੀ ਕਮੇਟੀਆਂ ਦਾ ਗਠਨ ਕਰਕੇ ਨਸ਼ਾ ਤਸਕਰਾਂ ਨੂੰ ਤਸਕਰੀ ਬੰਦ ਕਰਨ ਲਈ ਚਿਤਾਵਨੀਆਂ ਦੇਣ ਲੱਗੇ ਹਨ। ਅਜਿਹੀ ਹੀ ਇਕ ਕਮੇਟੀ ਦਾ ਗਠਨ ਕਸਬਾ ਮਮਦੋਟ ਵਿਖੇ ਵੀ ਕੀਤਾ ਗਿਆ ਹੈ, ਕਮੇਟੀ ਵਲੋਂ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਨਸ਼ਿਆਂ ਦੀ ਵਿੱਕਰੀ ਬੰਦ ਕਰਨ ਦੀ ਅਪੀਲ ਕਰ ਕੇ ਆਉਣ ਵਾਲੇ ਦਿਨਾਂ ’ਚ ਸਖ਼ਤ ਕਾਰਵਾਈ ਕਰਵਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਲੋਕ ਸਮਝ ਚੁੱਕੇ ਹਨ ਕਿ ਦਿਨੋ-ਦਿਨ ਪੂਰੇ ਪੰਜਾਬ ਨੂੰ ਲਪੇਟ ਵਿਚ ਲੈ ਰਹੀ ਨਸ਼ਿਆਂ ਦੀ ਅੱਗ ਨੂੰ ਰੋਕਣ ਲਈ ਸਰਕਾਰਾਂ ਤੋਂ ਆਸ ਛੱਡ ਕੇ ਇਹ ਅੱਗ ਹੁਣ ਲੋਕਾਂ ਨੂੰ ਆਪ ਹੀ ਬੁਝਾਉਣੀ ਪੈਣੀ ਹੈ। ਲੋਕਾਂ ਦੀ ਮੰਗ ਹੈ ਕਿ ਨਸ਼ਿਆਂ ਖ਼ਿਲਾਫ਼ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇ। ਜਿਸ ਮੈਡੀਕਲ ਸਟੋਰ ਤੋਂ ਨਸ਼ਾ ਬਰਾਮਦ ਹੋਵੇ, ਉਸ ਦੀ ਲਾਇਸੰਸ ਪੱਕੇ ਤੌਰ ’ਤੇ ਰੱਦ ਕੀਤਾ ਜਾਵੇ, ਨਸ਼ਾ ਤਸਕਰਾਂ ਨੂੰ ਜਲਦੀ ਜ਼ਮਾਨਤ ਨਾ ਮਿਲੇ ਤੇ ਉਸ ਨੂੰ ਸਖ਼ਤ ਸਜ਼ਾ ਦੇਣ ਦੀ ਪ੍ਰਵੀਜ਼ਨ ਦੇ ਨਾਲ-ਨਾਲ ਉਸ ਦੀ ਨਾਮੀ-ਬੇਨਾਮੀ ਜਾਇਦਾਦ ਜ਼ਬਤ ਕੀਤੀ ਜਾਵੇ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ’ਚ ਗੜੇਮਾਰੀ ਨੇ ਝੋਨੇ ਦੀਆਂ ਮੁੰਜਰਾਂ ਕੀਤੀਆਂ ਥੋਥੀਆਂ * ਦਾਣੇ ਮੁੰਜਰਾਂ ਵਿਚੋਂ ਝੜ... ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਵਲ਼ੋਂ ਪਵਨ ਬੇਕਰੀ ਦੀ ਅਚਨਚੇਤ ਜਾਂਚ, ਕਮੀਆਂ ਦੂਰ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।