24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗਾਇਕ ਰਾਕੇਸ਼ ਕੁਮਾਰ ਬੱਬੂ ਦੇ ਨਵੇਂ ਭਜਨ ‘ਮਾਂ ਤੇਰੇ ਲਾਲ’ ਦਾ ਪੋਸਟਰ ਰਿਲੀਜ਼

ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਗਾਇਕ ਰਾਕੇਸ਼ ਕੁਮਾਰ ਬੱਬੂ ਵਲੋਂ ਮਾਤਾ ਰਾਣੀ ਨੂੰ ਸਮਰਪਿਤ ਆਪਣਾ ਨਵਾਂ ਧਾਰਮਿਕ ਭਜਨ ‘ਮਾਂ ਤੇਰੇ ਲਾਲ’ ਸਰੋਤਿਆਂ ਦੀ ਭੇਟ ਕੀਤਾ ਗਿਆ ਹੈ। ਇਸ ਭਜਨ ਦਾ ਪੋਸਟਰ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਰਿਲੀਜ਼ ਕੀਤਾ ਗਿਆ।

ਅਜੀਤ ਡੈਸਕ 24-09-2026
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਗਾਇਕ ਰਾਕੇਸ਼ ਕੁਮਾਰ ਬੱਬੂ ਵਲੋਂ ਮਾਤਾ ਰਾਣੀ ਨੂੰ ਸਮਰਪਿਤ ਆਪਣਾ ਨਵਾਂ ਧਾਰਮਿਕ ਭਜਨ ‘ਮਾਂ ਤੇਰੇ ਲਾਲ’ ਸਰੋਤਿਆਂ ਦੀ ਭੇਟ ਕੀਤਾ ਗਿਆ ਹੈ। ਇਸ ਭਜਨ ਦਾ ਪੋਸਟਰ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਗਾਇਕ ਰਾਕੇਸ਼ ਕੁਮਾਰ ਬੱਬੂ ਨੂੰ ਨਵੇਂ ਭਜਨ ਦੀ ਰਿਲੀਜ਼ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਗਾਇਕ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਪਿਆਰ ਅਤੇ ਹੌਸਲੇ ਨਾਲ ਉਨ੍ਹਾਂ ਨੂੰ ਹੋਰ ਧਾਰਮਿਕ ਭਜਨ ਤਿਆਰ ਕਰਨ ਲਈ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਹਾਜ਼ਰ ਸਨੀ ਮੈਨੀ, ਰਾਕੇਸ਼ ਮੋਗਾ, ਰਜਿੰਦਰ ਚੌਧਰੀ ਆਦੀ ਹਾਜ਼ਰ ਵਿਅਕਤੀਆਂ ਵਲੋਂ ਵੀ ਗਾਇਕ ਰਾਕੇਸ਼ ਕੁਮਾਰ ਬੱਬੂ ਨੂੰ ਨਵੇਂ ਭਜਨ ਦੀ ਰਿਲੀਜ਼ ਲਈ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਫ਼ਿਰੋਜ਼ਪੁਰ ਫੇਰੀ ਨਾਲ ਮਹਿਲਾ ਮੁੱਦਿਆਂ ਨੂੰ ਮਿਲੇਗਾ ਰਾਸ਼ਟਰੀ ਪੱਧਰ ਦਾ ਮੰਚ... ਅਗਲੀ ਖ਼ਬਰ ਇੰਡੀਅਨ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਵਲੋਂ ਵਿਧਾਇਕ ਭੁੱਲਰ ਨਾਲ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।