ਅਨੋਖ ਸਿੰਘ ਮੁੱਦਕੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਹੋਏ ਸ਼ਾਮਿਲ
ਮੁੱਦਕੀ, 19 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਕਸਬਾ ਮੁੱਦਕੀ ਅੰਦਰ ਅਕਾਲੀ ਦਲ ਵਾਰਸ ਪੰਜਾਬ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਇਲਾਕੇ ਦੇ ਬਹੁਤ ਹੀ ਸੂਝਵਾਨ ਵਿਅਕਤੀ ਅਨੋਖ ਸਿੰਘ ਮੁੱਦਕੀ ਨੇ ਅਕਾਲੀ ਦਲ ਵਾਰਸ ਪੰਜਾਬ ਦੇ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਆਗੂ ਅਮਰਜੀਤ ਸਿੰਘ ਘਾਰੂ ਤੇ ਸੁਖਚੈਨ ਸਿੰਘ ਚੈਨਾ ਨੇ ਅਨੋਖ ਸਿੰਘ ਨੂੰ ਸਿਰੋਪਾਓ ਪਾ ਕੇ ਪਾਰਟੀ ’ਚ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ।
ਅਜੀਤ ਡੈਸਕ
20-09-2026