16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲੁਧਿਆਣਾ ਤੋਂ 15 ਦਿਨਾਂ ਵਿਚ 82.6 ਟਨ ‘ਪਰਸਿਮੋਨ ਫਲ’ ਦੀ ਰੇਲ ਮਾਰਗ ਰਾਹੀਂ ਢੁਆਈ ਹੋਈ

ਫ਼ਿਰੋਜ਼ਪੁਰ, 15 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘ਪਰਸਿਮੋਨ ਫਲ’ ਦੀ ਰੇਲ ਮਾਰਗ ਰਾਹੀਂ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ 1 ਅਕਤੂਬਰ ਤੋਂ 15 ਅਕਤੂਬਰ 2026 ਤੱਕ, ਵੱਖ-ਵੱਖ ਟਰੇਨਾਂ ਦੇ ਮਾਧਿਅਮ ਨਾਲ 3,361 ਪੈਕੇਟਾਂ ਵਿਚ ਕੁੱਲ 82.

ਅਜੀਤ ਡੈਸਕ 16-10-2026

ਫ਼ਿਰੋਜ਼ਪੁਰ, 15 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘ਪਰਸਿਮੋਨ ਫਲ’ ਦੀ ਰੇਲ ਮਾਰਗ ਰਾਹੀਂ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ 1 ਅਕਤੂਬਰ ਤੋਂ 15 ਅਕਤੂਬਰ 2026 ਤੱਕ, ਵੱਖ-ਵੱਖ ਟਰੇਨਾਂ ਦੇ ਮਾਧਿਅਮ ਨਾਲ 3,361 ਪੈਕੇਟਾਂ ਵਿਚ ਕੁੱਲ 82.6 ਟਨ ਪਰਸਿਮੋਨ ਫਲ ਹਾਵੜਾ, ਕੋਲਕਾਤਾ, ਗੁਹਾਟੀ, ਪਟਨਾ, ਸਿਆਲਦਾਹ ਅਤੇ ਬਾਂਦਰਾ ਟਰਮਿਨਸ ਲਈ ਭੇਜਿਆ ਗਿਆ। ਰੇਲ ਟਰਾਂਸਪੋਰਟ ਦੇ ਮਾਧਿਅਮ ਨਾਲ ਫਲ ਵਪਾਰੀਆਂ ਨੂੰ ਆਪਣੇ ਉਤਪਾਦ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਸੁਵਿਧਾਜਨਕ ਬਦਲ ਮਿਲ ਰਿਹਾ ਹੈ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਤੇ ਸਮਾਂਬੱਧ ਮਾਲ ਢੁਆਈ ਪ੍ਰਣਾਲੀ ਵਪਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਮੰਡਲ ਮਾਲ ਆਵਾਜਾਈ ਵਧਾਉਣ ਤੇ ਵਾਤਾਵਰਣ-ਪੱਖੀ ਟਰਾਂਸਪੋਰਟ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਪਿਛਲੀ ਖ਼ਬਰ ਸਮਾਧਾਨ ਕੈਂਪ ’ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ-ਪਿਊਸ਼ ਗੁਪਤਾ ਅਗਲੀ ਖ਼ਬਰ ਮੰਡੀ ਪੰਜੇ ਕੇ ਉਤਾੜ ਤੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਬਾਰਿਸ਼ ਤੇ ਗੜ੍ਹੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।