09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਫੂਡ ਸੇਫ਼ਟੀ ਵਿਭਾਗ ਦੀ ਫ਼ਿਰੋਜ਼ਪੁਰ ਸ਼ਹਿਰ ’ਚ ਅਚਨਚੇਤ ਛਾਪੇਮਾਰੀ, ਕੱਟੇ ਚਲਾਨ

ਫ਼ਿਰੋਜ਼ਪੁਰ, 8 ਸਤੰਬਰ (ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਗੰਦਗੀ ਅਤੇ ਮਾੜੇ ਅਸਵੱਛ ਮਾਹੌਲ ਵਿਚ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਕੇ ਵੇਚੇ ਜਾਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਪਿੱਛੋਂ ਫੂਡ ਸੇਫ਼ਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਵੱਖ-ਵੱਖ ਸਟਰੀਟ ਫੂਡ ਵਿਕੇ੍ਤਾਵਾਂ, ਫੂਡ ਵੈਨਾਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਥਾਵਾਂ ’ਤੇ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ, ਜਿਸ ਉਪਰੰਤ ਵਿਭਾਗ ਨੇ ਚਲਾਨ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਅਸੁਰੱਖਿਅਤ ਅਤੇ ਖ਼ਰਾਬ ਖਾਣ-ਪੀਣ ਦਾ ਸਾਮਾਨ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ।

ਬਾਸੀ ਅਤੇ ਖ਼ਰਾਬ ਕੱਚੇ ਮਾਲ ਨੂੰ ਨਸ਼ਟ ਕਰਵਾਉਣ ਸਮੇਂ ਅਧਿਕਾਰੀ ਅਭਿਨਵ ਖੋਸਲ। (ਸੱਜੇ) ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਕੀਤੀ ਛਾਪੇਮਾਰੀ ਦੌਰਾਨ ਕੀਤੀ ਖਾਣ ਲਈ ਵਰਤੇ ਜਾਣ ਵਾਲੇ ਸਾਮਾਨ ਦੀ ਚੈਕਿੰਗ। ਅਜੀਤ ਤਸਵੀਰਾਂ 09-09-2026
ਫ਼ਿਰੋਜ਼ਪੁਰ, 8 ਸਤੰਬਰ (ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਗੰਦਗੀ ਅਤੇ ਮਾੜੇ ਅਸਵੱਛ ਮਾਹੌਲ ਵਿਚ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਕੇ ਵੇਚੇ ਜਾਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਪਿੱਛੋਂ ਫੂਡ ਸੇਫ਼ਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਵੱਖ-ਵੱਖ ਸਟਰੀਟ ਫੂਡ ਵਿਕੇ੍ਤਾਵਾਂ, ਫੂਡ ਵੈਨਾਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਥਾਵਾਂ ’ਤੇ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ, ਜਿਸ ਉਪਰੰਤ ਵਿਭਾਗ ਨੇ ਚਲਾਨ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਅਸੁਰੱਖਿਅਤ ਅਤੇ ਖ਼ਰਾਬ ਖਾਣ-ਪੀਣ ਦਾ ਸਾਮਾਨ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਊਧਮ ਸਿੰਘ ਚੌਂਕ ਨੇੜੇ ਸਟਰੀਟ ਫੂਡ ਵਿਕੇ੍ਰਤਾਵਾਂ ਦੀ ਜਾਂਚ ਕੀਤੀ ਗਈ। ਇੱਥੇ ਕਈ ਥਾਵਾਂ ’ਤੇ ਖਾਣਾ ਗੰਦਗੀ ਭਰੇ ਮਾਹੌਲ ਵਿਚ ਤਿਆਰ ਹੁੰਦਾ ਪਾਇਆ ਗਿਆ। ਜਾਂਚ ਦੌਰਾਨ ਵਰਤਿਆ ਹੋਇਆ ਕੁਕਿੰਗ ਆਇਲ ਬਾਰ-ਬਾਰ ਇਸਤੇਮਾਲ ਕਰਨ ਅਤੇ ਤੇਲ ਵਿਚ ਗਾਰ ਅਤੇ ਜਲਿਆ ਹੋਇਆ ਅਵਸ਼ੇਸ਼ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਸਟਰੀਟ ਫੂਡ ਵੈਨ ਦੀ ਜਾਂਚ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਲੋੜੀਂਦੀ ਲੇਬਲਿੰਗ ਨਾ ਹੋਣ ਅਤੇ ਤੇਲ ਦੀ ਗੁਣਵੱਤਾ ਸਬੰਧੀ ਖ਼ਾਮੀਆਂ ਮਿਲਣ ’ਤੇ ਮੌਕੇ ’ਤੇ ਚਲਾਨ ਕੀਤਾ ਗਿਆ। ਇਸੇ ਤਰ੍ਹਾਂ ਇਕ ਚਿਕਨ ਅਤੇ ਬਿਰਿਆਨੀ ਵਿਕਰੇਤਾ ਕੋਲ ਲਾਜ਼ਮੀ ਫੂਡ ਸੇਫ਼ਟੀ ਲਾਇਸੈਂਸ ਨਾ ਹੋਣ ਕਾਰਨ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਇਸ ਦੇ ਚੱਲਦੇ ਚੈਕਿੰਗ ਦੌਰਾਨ ਇਕ ਹੋਰ ਫੂਡ ਸਥਾਪਨਾ ’ਤੇ ਮੱਖਣ ਅਤੇ ਘਿਓ ਲਗਾਉਣ ਲਈ ਪੇਂਟ ਬਰੱਸ਼ ਦੀ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਨੇ ਇਸ ਨੂੰ ਫੂਡ ਹੈਂਡਲਿੰਗ ਨਿਯਮਾਂ ਦੀ ਉਲੰਘਣਾ ਮੰਨਦਿਆਂ ਕਾਰਵਾਈ ਕੀਤੀ। ਇਸ ਤੋਂ ਇਲਾਵਾ ਹਰੇ ਰੰਗ ਦੀਆਂ ਚਟਣੀਆਂ ਲਿਫ਼ਾਫ਼ਿਆਂ ਅਤੇ ਮੋਮਜਾਮਿਆਂ ਵਿਚ ਭਰ ਕੇ ਫ਼ਰਿਜ ਵਿਚ ਸਟੋਰ ਕੀਤੀਆਂ ਹੋਈਆਂ ਮਿਲੀਆਂ, ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਅੱਗੇ ਚੱਲਦੇ ਹੋਏ ਟੀਮ ਵਲੋਂ ਸਟੋਰੇਜ ਏਰੀਏ ਦੀ ਜਾਂਚ ਦੌਰਾਨ ਉੱਲੀ ਲੱਗੀ ਅਦਰਕ, ਮਿਰਚਾਂ ਅਤੇ ਹੋਰ ਖ਼ਰਾਬ ਕੱਚਾ ਮਾਲ ਬਰਾਮਦ ਕੀਤਾ ਅਤੇ ਦੇਖਿਆ ਕਿ ਨੂਡਲਜ਼ ਸਮੇਤ ਹੋਰ ਖਾਣ-ਪੀਣ ਦਾ ਸਾਮਾਨ ਲੋੜੀਂਦੇ ਤਾਪਮਾਨ ਦੀ ਬਜਾਏ ਕਰੀਬ 35 ਡਿਗਰੀ ਸੈਲਸੀਅਸ ਤਾਪਮਾਨ ’ਤੇ ਰੱਖਿਆ ਹੋਇਆ ਹੈ, ਜਿਸ ਕਾਰਨ ਇਸ ਦੇ ਅਸੁਰੱਖਿਅਤ ਹੋਣ ਦੀ ਸੰਭਾਵਨਾ ਦੇਖਦਿਆਂ ਵੱਡੀ ਮਾਤਰਾ ਵਿਚ ਸਾਮਾਨ ਨਸ਼ਟ ਕਰਵਾਇਆ ਗਿਆ। ਵਿਭਾਗ ਦੀ ਟੀਮ ਵਲੋਂ ਬਜ਼ਾਰ ਅੰਦਰ ਪੁਰਾਣੇ ਤੇ ਨਾਮਵਰ ਰੈਸਟੋਰੈਂਟ ਦੀ ਵੀ ਚੈਕਿੰਗ ਕੀਤੀ ਗਈ, ਜਿੱਥੇ ਕੁੱਝ ਤਿਆਰ ਖਾਣ-ਪੀਣ ਵਾਲੀਆਂ ਵਸਤੂਆਂ ਕਈ ਦਿਨਾਂ ਤੋਂ ਸਟੋਰ ਕੀਤੀਆਂ ਹੋਈਆਂ ਪਾਈਆਂ ਗਈਆਂ। ਇਸ ਦੇ ਨਾਲ ਸ਼ੱਕੀ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵਰਤੋਂ ਤੋਂ ਹਟਾਉਂਦਿਆਂ ਕੁੱਝ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਹਨ ਅਤੇ ਨਜ਼ਦੀਕ ਸਥਿਤ ਇਕ ਹੋਰ ਖਾਣ-ਪੀਣ ਦੀ ਦੁਕਾਨ ’ਤੇ ਸਫ਼ਾਈ ਸਬੰਧੀ ਕਮੀਆਂ ਮਿਲਣ ’ਤੇ ਚਲਾਨ ਵੀ ਕੀਤਾ ਗਿਆ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਹਰੋਂ ਖਾਣ-ਪੀਣ ਦੀਆਂ ਵਸਤੂਆਂ ਖ਼ਰੀਦਣ ਸਮੇਂ ਸਫ਼ਾਈ, ਫੂਡ ਸੇਫ਼ਟੀ ਲਾਇਸੈਂਸ ਅਤੇ ਖਾਣਾ ਤਿਆਰ ਕਰਨ ਵਾਲੇ ਮਾਹੌਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪੇ੍ਟਰਾਂ ਖ਼ਿਲਾਫ਼ ਭਵਿੱਖ ਵਿਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਪਿਛਲੀ ਖ਼ਬਰ ਪਿੰਡ ਮੱਲੇਸ਼ਾਹ ਵਿਖੇ 2 ਧਿਰਾਂ ਦੀ ਲੜਾਈ ’ਚ ਚੱਲੀ ਗੋਲੀ, 6 ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਕੋਰਟ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਲਗਾਈਆਂ ਟਾਈਲਾਂ ਦਾ ਵਿਧਾਇਕ ਭੁੱਲਰ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।