06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੋਬਾਈਲ ਚੋਰੀ ਕਰ ਕੇ ਭੱਜਦਾ ਚੋਰ ਕਾਬੂ

ਜ਼ੀਰਾ,5 ਸਤੰਬਰ (ਰਜਨੀਸ਼ ਕਥੂਰੀਆ)- ਸਿਵਲ ਹਸਪਤਾਲ ਜ਼ੀਰਾ ਵਿਖੇ ਆਏ ਦਿਨ ਚੋਰ ਕਿਸੇ ਦਾ ਦੋ ਪਹੀਆ ਵਾਹਨ ਜਾਂ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਹੀ ਕਈ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਹਨ।

ਮੋਬਾਈਲ ਚੋਰ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਹਵਾਲੇ ਕਰਨ ਲਈ ਲਿਜਾਣ ਸਮੇਂ ਸੁਖਚੈਨ ਸਿੰਘ ਸੰਧੂ। ਤਸਵੀਰ-ਰਜਨੀਸ਼ ਕਥੂਰੀਆ 06-09-2026
ਜ਼ੀਰਾ,5 ਸਤੰਬਰ (ਰਜਨੀਸ਼ ਕਥੂਰੀਆ)- ਸਿਵਲ ਹਸਪਤਾਲ ਜ਼ੀਰਾ ਵਿਖੇ ਆਏ ਦਿਨ ਚੋਰ ਕਿਸੇ ਦਾ ਦੋ ਪਹੀਆ ਵਾਹਨ ਜਾਂ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਹੀ ਕਈ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਹਨ। ਇਸੇ ਤਰ੍ਹਾਂ ਅੱਜ ਸਿਵਲ ਹਸਪਤਾਲ ਜ਼ੀਰਾ ਵਿਖੇ ਆਏ ਇਕ ਮਰੀਜ਼ ਦਾ ਮੋਬਾਈਲ ਚੋਰੀ ਕਰਕੇ ਭੱਜਦਾ ਚੋਰ ਮਰੀਜ਼ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੁਖਚੈਨ ਸਿੰਘ ਸੰਧੂ ਵਾਸੀ ਪਿੰਡ ਸੁੱਖੇਵਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਜ਼ੀਰਾ ਵਿਖੇ ਉਹਨਾਂ ਦੇ ਇਕ ਰਿਸ਼ਤੇਦਾਰ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਜਿਸ ਦਾ ਪਤਾ ਲੈਣ ਅਤੇ ਕਿਸੇ ਬਿਮਾਰੀ ਦੀ ਆਪਣੀ ਦਵਾਈ ਲੈਣ ਲਈ ਉਹ ਸਿਵਲ ਹਸਪਤਾਲ ਜ਼ੀਰਾ ਵਿਖੇ ਆਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਡਾਕਟਰ ਕੋਲੋਂ ਪਰਚੀ ’ਤੇ ਲਿਖੀ ਹੋਈ ਦਵਾਈ ਲੈਣ ਬਾਰੇ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ ਤਾਂ ਇਸ ਦੌਰਾਨ ਇਕ ਚੋਰ ਨੇ ਉਸ ਦੀ ਜੇਬ ਵਿਚੋਂ ਮੋਬਾਈਲ ਕੱਢ ਲਿਆ। ਸੁਖਚੈਨ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਸ਼ੱਕ ਪੈਣ ’ਤੇ ਉਸ ਨੇ ਆਸ-ਪਾਸ ਵੇਖਿਆ ਤਾਂ ਇਕ ਲੜਕਾ ਉਸ ਦਾ ਓਪੋ ਰੈਨੋ ਕੰਪਨੀ ਦਾ ਲਗਭਗ 30 ਹਜ਼ਾਰ ਰੁਪਏ ਦੀ ਕੀਮਤ ਦਾ ਚੋਰੀ ਕੀਤਾ ਹੋਇਆ ਮੋਬਾਇਲ ਆਪਣੇ ਪੈਂਟ ਦੀ ਜੇਬ ਵਿਚ ਪਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਚੋਰ ਨੂੰ ਆਵਾਜ਼ ਮਾਰੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛਾ ਕਰਨ ’ਤੇ ਚੋਰ ਜ਼ਮੀਨ ’ਤੇ ਡਿੱਗ ਪਿਆ ਜਿਸ ਨੂੰ ਉਸ ਨੇ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਚੋਰ ਕੋਲੋਂ ਉਸ ਨੇ ਆਪਣਾ ਚੋਰੀ ਦਾ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਤੇ ਚੋਰ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਮੋਰਚੇ ’ਚ ਖੋਸਾ ਦਲ ਸਿੰਘ ਇਲਾਕੇ ਤੋਂ ਵੱਡੀ ਗਿਣਤੀ ’ਚ ਪੁੱਜੇ ਆਗੂਆਂ ਨੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।