6 ਸਤੰਬਰ ਨੂੰ ਸਮੂਹ ਬੀ.ਐੱਲ.ਓਜ਼ ਆਪਣੇ ਪੋਲਿੰਗ ਬੂਥਾਂ ’ਤੇ ਰਹਿਣਗੇ ਹਾਜ਼ਰ-ਡੀ.ਸੀ.
ਫ਼ਿਰੋਜ਼ਪੁਰ, 2 ਸਤੰਬਰ(ਸੁਖਵਿੰਦਰ ਸਿੰਘ)- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਵਲੋਂ ਚਲਾਈ ਗਈ ਸਪੈਸ਼ਲ ਇਨਸੈਂਟਿਵ ਰਵੀਜ਼ਨ ਮੁਹਿੰਮ ਤਹਿਤ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਦੇ ਉਦੇਸ਼ ਹਿੱਤ ਇਕ ਵਿਸ਼ੇਸ ਕੈਂਪ ਤਹਿਤ 6 ਸਤੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਬੂਥਾਂ ’ਤੇ ਬੀ. ਐਲ.
ਡ
ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ
03-09-2026
ਫ਼ਿਰੋਜ਼ਪੁਰ, 2 ਸਤੰਬਰ(ਸੁਖਵਿੰਦਰ ਸਿੰਘ)- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਵਲੋਂ ਚਲਾਈ ਗਈ ਸਪੈਸ਼ਲ ਇਨਸੈਂਟਿਵ ਰਵੀਜ਼ਨ ਮੁਹਿੰਮ ਤਹਿਤ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਦੇ ਉਦੇਸ਼ ਹਿੱਤ ਇਕ ਵਿਸ਼ੇਸ ਕੈਂਪ ਤਹਿਤ 6 ਸਤੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਬੂਥਾਂ ’ਤੇ ਬੀ.ਐਲ.ਉਜ਼. ਹਾਜ਼ਰ ਰਹਿਣਗੇ ਅਤੇ ਵੋਟਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਸਿਖਾ ਸ਼ਰਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਚੋਣ ਹਲਕਿਆਂ ਵਿਚ ਬੀ.ਐਲ.ਓਜ਼ ਵਲੋਂ 6 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4ਵਜੇ ਤੱਕ ਸਪੈਸ਼ਲ ਕੈਂਪ ਦੇ ਤਹਿਤ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿ ਕੇ ਨੌਜਵਾਨ ਵੋਟਰਾਂ 18-19 ਸਾਲ ਉਮਰ ਵਰਗ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਰਜਿਸਟ੍ਰੇਸ਼ਨ ਸਬੰਧੀ ਹੋਰ ਕੰਮ ਕੀਤੇ ਜਾਣਗੇ।