02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹੈਰੋਇਨ ਦਾ ਸੇਵਨ ਕਰਦੇ 4 ਮੁਲਜ਼ਮ ਕਾਬੂ, ਮਾਮਲਾ ਦਰਜ

ਤਲਵੰਡੀ ਭਾਈ, 1 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ਾਂ ਹੇਠ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਦੌਰਾਨ-ਏ-ਗਸ਼ਤ ਨੈਸ਼ਨਲ ਹਾਈਵੇ-54 ਪਾਰਕਿੰਗ ਤਲਵੰਡੀ ਭਾਈ ਵਿਚ ਬਣੇ ਬਾਥਰੂਮ ਦੇ ਪਿੱਛੇ ਸ਼ੱਕੀ ਹਾਲਤ ’ਚ ਮੁਲਜ਼ਮਾਂ ਨੂੰ ਦੇਖਿਆ।

ਅਜੀਤ ਡੈਸਕ 02-09-2026
ਤਲਵੰਡੀ ਭਾਈ, 1 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ਾਂ ਹੇਠ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਦੌਰਾਨ-ਏ-ਗਸ਼ਤ ਨੈਸ਼ਨਲ ਹਾਈਵੇ-54 ਪਾਰਕਿੰਗ ਤਲਵੰਡੀ ਭਾਈ ਵਿਚ ਬਣੇ ਬਾਥਰੂਮ ਦੇ ਪਿੱਛੇ ਸ਼ੱਕੀ ਹਾਲਤ ’ਚ ਮੁਲਜ਼ਮਾਂ ਨੂੰ ਦੇਖਿਆ। ਜਦ ਪੁਲਿਸ ਪਾਰਟੀ ਉਨ੍ਹਾਂ ਕੋਲ ਪੁੱਜੀ ਤਾਂ ਉਕਤ ਨੌਜਵਾਨ ਕੋਲੋਂ 2 ਸਿਲਵਰ ਪੰਨੀਆਂ, 2 ਲਾਈਟਰ, ਢੱਕਣ ਪਲਾਸਟਿਕ ਅਤੇ 2 ਪਾਈਪਾਂ ਹੈਰੋਇਨ ਪੀਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ, ਕਾਲਾ ਸਿੰਘ ਪੁੱਤਰ ਮਲਕੀਤ ਸਿੰਘ, ਜਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਅਜੀਤ ਨਗਰ ਥਾਣਾ ਤਲਵੰਡੀ ਭਾਈ, ਰਣਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੋਟਲਾ ਵਜੋਂ ਹੋਈ ਹੈ। ਜਿੰਨਾਂ ਖ਼ਿਲਾਫ਼ ਥਾਣਾ ਤਲਵੰਡੀ ਭਾਈ ਅੰਦਰ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਅਕਾਲੀ ਦਲ (ਬ) ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚੀਆਂ ਅਗਲੀ ਖ਼ਬਰ ਰਜਿਸਟਰੀ ਕਰਵਾਉਣ ਲਈ ਮੰਗੀ ਗਈ 15 ਹਜ਼ਾਰ ਰਿਸ਼ਵਤ ਨਾ ਦੇਣ ’ਤੇ ਤਹਿਸੀਲਦਾਰ ਅਤੇ ਰੀਡਰ ’ਤੇ ਜ਼ਲੀਲ ਕਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।