ਜ਼ੀਰਾ,1 ਸਤੰਬਰ (ਰਜਨੀਸ਼ ਕਥੂਰੀਆ/ ਪ੍ਰਤਾਪ ਸਿੰਘ ਹੀਰਾ)- ਪੁਲਿਸ ਥਾਣਾ ਆਰਿਫ ਕੇ ਦੇ ਅਧੀਨ ਪੈਂਦੀ ਬਸਤੀ ਖਾਨ ਕੀ ਵਿਖੇ ਕਿਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਰਾਜ਼ੀਨਾਮਾ ਹੋਣ ਦੇ ਬਾਵਜੂਦ ਇਕ ਧਿਰ ਦੇ ਨੌਜਵਾਨ ਵਲੋਂ ਲੜਾਈ ਸਬੰਧੀ ਆਪਣੇ ਮੋਬਾਈਲ ’ਤੇ ਸਟੇਟਸ ਪਾਉਣ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਦੇ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਘਰ ਵਿਚ ਮੌਜੂਦ ਇਕ ਨੌਜਵਾਨ ਦੀ ਸੱਜੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸਾਜਨ ਪੁੱਤਰ ਨਿਰਮਲ ਵਾਸੀ ਖਾਨ ਕੀ ਬਸਤੀ ਥਾਣਾ ਆਰਿਫ ਕੇ ਦੇ ਚਾਚਾ ਵਿਸਾਖਾ ਸਿੰਘ ਉਰਫ ਲਾਡੀ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਹਨਾਂ ਦਾ ਆਪਣੀ ਬਸਤੀ ਵਿਚ ਆਪਣੇ ਘਰ ਦੇ ਸਾਹਮਣੇ ਰਹਿੰਦੇ ਇਕ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਸਨ ਅਤੇ ਬਾਅਦ ਵਿਚ ਰਾਜ਼ੀਨਾਮਾ ਹੋ ਗਿਆ ਸੀ। ਵਿਸਾਖਾ ਸਿੰਘ ਉਰਫ ਲਾਡੀ ਸਰਪੰਚ ਨੇ ਦੱਸਿਆ ਕਿ ਉਕਤ ਹੋਏ ਲੜਾਈ ਝਗੜੇ ਦੇ ਸਬੰਧ ਵਿਚ ਦੂਸਰੀ ਧਿਰ ਦਾ ਇਕ ਨੌਜਵਾਨ ਆਪਣੇ ਮੋਬਾਈਲ ’ਤੇ ਹੋਈ ਲੜਾਈ ਦੇ ਸਟੇਟਸ ਪਾਉਂਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਭਤੀਜੇ ਸੁਨੀਲ ਕੁਮਾਰ ਨੇ ਉਕਤ ਨੌਜਵਾਨ ਨੂੰ ਸਟੇਟਸ ਪਾਉਣ ਤੋਂ ਰੋਕਿਆ ਤਾਂ ਦੋਵਾਂ ਦਾ ਆਪਸ ਵਿਚ ਕਾਫੀ ਬੋਲ ਬੁਲਾਰਾ ਹੋਇਆ ਅਤੇ ਕੁਝ ਸਮੇਂ ਬਾਅਦ ਦੂਸਰੀ ਧਿਰ ਦੇ ਵੱਡੀ ਗਿਣਤੀ ਵਿਚ ਲੜਕਿਆਂ ਨੇ ਤੇਜਧਾਰ ਹਥਿਆਰ ਅਤੇ ਅਸਲੇ ਨਾਲ ਉਹਨਾਂ ਦੇ ਘਰ ਵਿਚ ਦਾਖਲ ਹੋ ਕੇ ਪਰਿਵਾਰਿਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਵਿਸਾਖਾ ਸਿੰਘ ਉਰਫ ਲਾਡੀ ਸਰਪੰਚ ਦੇ ਅਨੁਸਾਰ ਇਸ ਦੌਰਾਨ ਦੂਸਰੀ ਧਿਰ ਦੇ ਇਕ ਵਿਅਕਤੀ ਨੇ ਤਿੰਨ ਰਾਊਂਡ ਗੋਲੀਆਂ ਵੀ ਚਲਾਈਆਂ ਜਿਨਾਂ ਵਿਚੋਂ ਇਕ ਗੋਲੀ ਉਸ ਦੇ ਭਤੀਜੇ ਸਾਜਨ ਦੀ ਸੱਜੀ ਲੱਤ ’ਤੇ ਲੱਗੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਮਾਮੂਲੀ ਸੱਟਾਂ ਲੱਗ ਗਈਆਂ। ਇਸ ਸਬੰਧ ਵਿਚ ਜਦੋਂ ਥਾਣਾ ਆਰਫ ਕੇ ਦੇ ਐਸ.ਐਚ.ਓ.ਬਲਰਾਜ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਉਹ ਤਾਂ ਲੜਾਈ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਝਗੜੇ ਵਿਚ ਇੱਟਾਂ ਰੋੜੇ ਚੱਲੇ ਹਨ ਪਰ ਗੋਲੀ ਕੋਈ ਨਹੀਂ ਚੱਲੀ।
ਮੋਬਾਈਲ ’ਤੇ ਸਟੇਟਸ ਲਾਉਣ ਨੂੰ ਲੈ ਕੇ ਚੱਲੀ ਗੋਲੀ,1 ਜ਼ਖ਼ਮੀ
ਜ਼ੀਰਾ,1 ਸਤੰਬਰ (ਰਜਨੀਸ਼ ਕਥੂਰੀਆ/ ਪ੍ਰਤਾਪ ਸਿੰਘ ਹੀਰਾ)- ਪੁਲਿਸ ਥਾਣਾ ਆਰਿਫ ਕੇ ਦੇ ਅਧੀਨ ਪੈਂਦੀ ਬਸਤੀ ਖਾਨ ਕੀ ਵਿਖੇ ਕਿਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਰਾਜ਼ੀਨਾਮਾ ਹੋਣ ਦੇ ਬਾਵਜੂਦ ਇਕ ਧਿਰ ਦੇ ਨੌਜਵਾਨ ਵਲੋਂ ਲੜਾਈ ਸਬੰਧੀ ਆਪਣੇ ਮੋਬਾਈਲ ’ਤੇ ਸਟੇਟਸ ਪਾਉਣ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਦੇ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਘਰ ਵਿਚ ਮੌਜੂਦ ਇਕ ਨੌਜਵਾਨ ਦੀ ਸੱਜੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।
ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸਾਜਨ। (ਹਾਸ਼ੀਏ ’ ਚ ) ਜਾਣਕਾਰੀ ਦਿੰਦਾ ਹੋਇਆ ਉਸ ਦਾ ਚਾਚਾ ਵਿਸਾਖਾ ਸਿੰਘ ਉਰਫ ਲਾਡੀ ਸਰਪੰਚ। ਤਸਵੀਰਾਂ-ਰਜਨੀਸ਼ ਕਥੂਰੀਆ
02-09-2026