25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ’ਚ ਯੂਥ ਵਿੰਗ ਦਾ ਵਿਸਥਾਰ, 15 ਸਰਕਲਾਂ ਲਈ ਪ੍ਰਧਾਨ ਨਿਯੁਕਤ

ਫ਼ਿਰੋਜ਼ਪੁਰ, 24 ਅਗਸਤ (ਗੁਰਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪਾਰਟੀ ਦੇ ਯੂਥ ਵਿੰਗ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਨਾਲ ਜੋੜਨ ਲਈ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਸਰਕਲਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਅਜੀਤ ਡੈਸਕ 25-08-2026
ਫ਼ਿਰੋਜ਼ਪੁਰ, 24 ਅਗਸਤ (ਗੁਰਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪਾਰਟੀ ਦੇ ਯੂਥ ਵਿੰਗ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਨਾਲ ਜੋੜਨ ਲਈ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਸਰਕਲਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਵਲੋਂ ਅੱਜ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਰਕਲਾਂ ਲਈ ਯੂਥ ਸਰਕਲ ਪ੍ਰਧਾਨਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਸਰਕਲ ਟਿੱਬੀ ਕਲਾਂ ਤੋਂ ਯਾਦਵਿੰਦਰ ਸਿੰਘ ਮੱਤੜ ਉਤਾੜ, ਸਰਕਲ ਪੀਰੂ ਵਾਲਾ ਤੋਂ ਤਲਜੀਤ ਸਿੰਘ ਰੋਡੇ ਵਾਲਾ, ਸਰਕਲ ਬਾਜੀਦਪੁਰ ਤੋਂ ਇਕਬਾਲ ਸਿੰਘ ਸਾਬਹਾ ਬਾਜੀਦਪੁਰ, ਸਰਕਲ ਮੱਲਵਾਲ ਤੋਂ ਕੁਲਵੰਤ ਸਿੰਘ ਗੋਰਾ ਮਾਣਾ ਸਿੰਘ ਵਾਲਾ, ਸਰਕਲ ਫ਼ਿਰੋਜ਼ਸ਼ਾਹ ਤੋਂ ਕਾਰਜ ਸਿੰਘ ਕਾਦਾ ਬੋੜਾ, ਸਰਕਲ ਹਰਾਜ ਤੋਂ ਅੰਮ੍ਰਿਤਪਾਲ ਸਿੰਘ ਭੁੱਲਰ ਨਰੈਣਗੜ੍ਹ, ਸਰਕਲ ਸ਼ੇਰ ਖਾਂ ਵਾਲਾ ਤੋਂ ਨਿਸ਼ਾਨ ਸਿੰਘ ਵਲੂਰ ਅਤੇ ਸਰਕਲ ਮਮਦੋਟ ਤੋਂ ਸਤਨਾਮ ਸਿੰਘ ਮਮਦੋਟ ਨੂੰ ਯੂਥ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਸਰਕਲ ਮੁੱਦਕੀ ਤੋਂ ਨਿਮਰਤ ਸਿੰਘ ਮੁੱਦਕੀ, ਸਰਕਲ ਤਲਵੰਡੀ ਭਾਈ ਤੋਂ ਠਾਣਾ ਸਿੰਘ ਤਲਵੰਡੀ ਭਾਈ, ਸਰਕਲ ਭਾਵੜਾ ਆਜ਼ਮ ਸ਼ਾਹ ਤੋਂ ਜਗਸੀਰ ਸਿੰਘ ਖਾਰਾ ਨਸੀਰਾ ਖਲਚੀਆ, ਸਰਕਲ ਫਰੀਦੇ ਵਾਲਾ ਤੋਂ ਰਣਜੀਤ ਸਿੰਘ ਬੈਲਰ, ਸਰਕਲ ਚੰਦੜ ਤੋਂ ਸੁਖਦੀਪ ਸਿੰਘ ਖੋਸਾ ਕੋਟ ਕਰੋੜ ਕਲਾਂ, ਸਰਕਲ ਮਹਾਲਮ ਤੋਂ ਜਸਕਰਨ ਸਿੰਘ ਸਿੱਧੂ ਅਤੇ ਸਰਕਲ ਝੋਕ ਹਰੀ ਹਰ ਤੋਂ ਹਰਜੀਤ ਸਿੰਘ ਵਾਂ ਨੂੰ ਯੂਥ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜੁਗਿੰਦਰ ਸਿੰਘ ਜਿੰਦੂ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸਿਆਸੀ ਜਥੇਬੰਦੀ ਦੀ ਤਾਕਤ ਹੁੰਦੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਵਿੰਗ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਜਥੇਬੰਦਕ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਲਹੁਕਾ ਕਲਾਂ ਵਿਖੇ 8 ਰੋਜ਼ਾ ਗੁਰਮਤਿ ਸਮਾਗਮ ਸੰਪੂਰਨ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਬੱਚਿਆਂ ਨੂੰ ਧਾਰਮਿਕ ਸਿੱਖਿਆ... ਅਗਲੀ ਖ਼ਬਰ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਐੱਮ.ਐੱਸ.ਸੀ. ਜ਼ੂਆਲੋਜੀ ਦੇ ਨਤੀਜਿਆਂ ’ਚ ਮਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।