ਰਾਸ਼ਟਰੀ ਪੇਟ ਦੇ ਕੀੜੇ ਮੁਕਤੀ ਦਿਵਸ ਦੀਆਂ ਤਿਆਰੀਆਂ ਲਈ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ, 4 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ਵਲੋਂ 10 ਅਗਸਤ ਨੂੰ ਮਨਾਏ ਜਾ ਰਹੇ ‘ਰਾਸ਼ਟਰੀ ਪੇਟ ਦੇ ਕੀੜੇ ਮੁਕਤੀ ਦਿਵਸ’ ਦੀਆਂ ਤਿਆਰੀਆਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਵ
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ‘ਰਾਸ਼ਟਰੀ ਪੇਟ ਦੇ ਕੀੜੇ ਮੁਕਤੀ ਦਿਵਸ’ ਦਾ ਬੈਨਰ ਜਾਰੀ ਕਰਦੇ ਹੋਏ। ਅਜੀਤ ਤਸਵੀਰ
05-08-2026
ਫਿਰੋਜ਼ਪੁਰ, 4 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ਵਲੋਂ 10 ਅਗਸਤ ਨੂੰ ਮਨਾਏ ਜਾ ਰਹੇ ‘ਰਾਸ਼ਟਰੀ ਪੇਟ ਦੇ ਕੀੜੇ ਮੁਕਤੀ ਦਿਵਸ’ ਦੀਆਂ ਤਿਆਰੀਆਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਇਸਤਰੀ , ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਵਿਵੇਕ ਰਜੌਰਾ ਅਤੇ ਸਕੂਲ ਹੈਲਥ ਜ਼ਿਲ੍ਹਾ ਨੋਡਲ ਅਫ਼ਸਰ ਡਾ.ਹਰਪ੍ਰੀਤ ਕੌਰ ਨੇ ਰਾਸ਼ਟਰੀ ਪੇਟ ਦੇ ਕੀੜੇ ਮੁਕਤੀ ਦਿਵਸ ਦੇ ਮਹੱਤਵ ਅਤੇ ਇਸ ਮੁਹਿੰਮ ਦੀਆਂ ਤਿਆਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਂਡਾਜ਼ੋਲ ਦੀਆਂ ਖ਼ੁਰਾਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ 1 ਤੋਂ 19 ਸਾਲ ਤੱਕ ਦੇ ਹਰ ਬੱਚੇ ਤੱਕ ਇਹ ਖ਼ੁਰਾਕ ਪਹੁੰਚਾਈ ਜਾ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ 10 ਅਗਸਤ ਨੂੰ ਸਾਰੇ ਵਿਦਿਆਰਥੀ ਅਤੇ ਬੱਚਿਆਂ ਨੇ ਨਾਸ਼ਤਾ ਜ਼ਰੂਰ ਕੀਤਾ ਹੋਵੇ ਕਿਉਕਿ ਖ਼ਾਲੀ ਪੇਟ ਇਹ ਅਲਬੈਂਡਾਜ਼ੋਲ ਦੀ ਖ਼ੁਰਾਕ ਨਹੀਂ ਲੈਣੀ। ਜਿਹੜੇ ਬੱਚੇ ਕਿਸੇ ਵਜ੍ਹਾ ਨਾਲ ਉਸ ਦਿਨ ਅਲਬੈਂਡਾਜ਼ੋਲ ਦੀ ਖ਼ੁਰਾਕ ਨਹੀਂ ਲੈ ਸਕੇ, 17 ਅਗਸਤ ਮੋਪ-ਅੱਪ ਦਿਵਸ ’ਤੇ ਇਹ ਖ਼ੁਰਾਕ ਜ਼ਰੂਰ ਲੈਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸਿਹਤ ਅਧਿਕਾਰੀਆਂ ਵਲੋਂ ਆਮ ਲੋਕਾਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਇਸ ਮੁਹਿੰਮ ਨੂੰ ਸਮਰਪਿਤ ਇਕ ਵਿਸ਼ੇਸ਼ ਜਾਗਰੂਕਤਾ ਬੈਨਰ ਵੀ ਜਾਰੀ ਕੀਤਾ ਗਿਆ।