ਪਿੰਡ ਭਾਵੜਾ ਆਜ਼ਮਸ਼ਾਹ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ
ਵੱਖ-ਵੱਖ ਆਗੂਆਂ ਵਲੋਂ ਖਾਰ੍ਹਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਮਮਦੋਟ, 4 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਇੱਥੋਂ ਨਜ਼ਦੀਕੀ ਪਿੰਡ ਭਾਵੜਾ ਆਜ਼ਮਸ਼ਾਹ ਅਧੀਨ ਆਉਂਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰ੍ਹਾ ਦੇ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਖਾਰਾਂ ਦੀ ਬੀਤੀ ਰਾਤ ਅਮਰੀਕਾ ਵਿਚ ਅਚਾਨਕ ਮੌਤ ਹੋ ਗਈ। ਤੜਕਸਾਰ ਜਿਵੇਂ ਹੀ ਇਹ ਮੰਦਭਾਗੀ ਖ਼ਬਰ ਇਲਾਕੇ ਵਿਚ ਪਹੁੰਚੀ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ, ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਖਾਰ੍ਹਾ ਦਾ ਕੋਈ 5-6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਮਮਦੋਟ, 4 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਇੱਥੋਂ ਨਜ਼ਦੀਕੀ ਪਿੰਡ ਭਾਵੜਾ ਆਜ਼ਮਸ਼ਾਹ ਅਧੀਨ ਆਉਂਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰ੍ਹਾ ਦੇ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਖਾਰਾਂ ਦੀ ਬੀਤੀ ਰਾਤ ਅਮਰੀਕਾ ਵਿਚ ਅਚਾਨਕ ਮੌਤ ਹੋ ਗਈ। ਤੜਕਸਾਰ ਜਿਵੇਂ ਹੀ ਇਹ ਮੰਦਭਾਗੀ ਖ਼ਬਰ ਇਲਾਕੇ ਵਿਚ ਪਹੁੰਚੀ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ, ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਖਾਰ੍ਹਾ ਦਾ ਕੋਈ 5-6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸੀਨੀਅਰ ਆਗੂ ਵਰਦੇਵ ਸਿੰਘ ਮਾਨ, ਨਰਦੇਵ ਸਿੰਘ ਬੌਬੀ ਮਾਨ, ਚਮਕੌਰ ਸਿੰਘ ਟਿੱਬੀ, ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕਵਾਲਾ, ਕਿਸਾਨ ਆਗੂ ਜੋਗਾ ਸਿੰਘ ਭਾਵੜਾ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ, ਜਸਵਿੰਦਰ ਸਿੰਘ ਸੰਧੂ ਸਮੇਤ ਵੱਖ ਵੱਖ ਆਗੂਆਂ ਵਲੋਂ ਖਾਰ੍ਹਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।