02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮੇਲਾ ਵਿਆਸ ਪੂਜਾ ਮਹਾਂਉਤਸਵ ਬ੍ਰਹਮ ਭੋਜ ਨਾਲ ਸਮਾਪਤ

ਅਜੀਤ ਡੈਸਕ 31-07-2026
ਜ਼ੀਰਾ, 30 ਜੁਲਾਈ (ਰਜਨੀਸ਼ ਕਥੂਰੀਆ)- ਸਮਾਧੀ ਸਵਾਮੀ ਸ਼ੰਕਰਾਪੁਰੀ ਆਸ਼ਰਮ ਜ਼ੀਰਾ ਵਿਖੇ ਸ਼੍ਰੀ ਮਹਾਂਮੰਡਲੇਸ਼ਵਰ 1008 ਸਵਾਮੀ ਕਮਲ ਪੁਰੀ ਦੀ ਦੇਖ-ਰੇਖ ਹੇਠ ਮੇਲਾ ਵਿਆਸ ਪੂਜਾ ਮਹਾਂਉਤਸਵ ਸਮਾਗਮ ਬ੍ਰਹਮ ਭੋਜ ਨਾਲ ਸੰਪੂਰਨ ਹੋਇਆ। ਇਸ ਤੋਂ ਪਹਿਲਾਂ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਦੇ ਭੋਗ ਪੈਣ ਉਪਰੰਤ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਸੰਜੀਵ ਕੱਕੜ ਵਲੋਂ ਬ੍ਰਹਮ ਭੋਜ ਕਰਵਾਉਣ ਦੀ ਸੇਵਾ ਕੀਤੀ ਗਈ ਅਤੇ ਸੈਂਕੜੇ ਬ੍ਰਾਹਮਣਾ ਨੂੰ ਭੋਜਨ ਗ੍ਰਹਿਣ ਕਰਵਾਇਆ ਗਿਆ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਜ਼ੀਰਾ, ਸੰਦੀਪ ਸ਼ਰਮਾ,ਟਿੰਕੂ ਖੁਰਮਾ,ਸੰਜੀਵ ਕੱਕੜ,ਸੰਜੀਵ ਧਵਨ ਫਰੀਦਾਬਾਦ ਵਾਲੇ ,ਬਾਬਾ ਲਾਲ ਪੁਰੀ,ਕੁਲਦੀਪ ਸ਼ਰਮਾ, ਮਨਿੰਦਰ ਸ਼ਰਮਾ, ਜੱਗੂ ਆਦਿ ਨੇ ਬ੍ਰਾਹਮਣਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ। ਸ਼੍ਰੀ ਸ੍ਰੀ 1008 ਸਵਾਮੀ ਕਮਲ ਪੁਰੀ ਜੀ ਨੇ ਮੇਲਾ ਵਿਆਸ ਪੂਜਾ ਵਿਚ ਹਾਜਰੀ ਲਗਵਾਉਣ ਵਾਲੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਨਾਲ ਗੂੰਜਿਆ ਫ਼ਿਰੋਜ਼ਪੁਰ, ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ... ਅਗਲੀ ਖ਼ਬਰ ਸਾਲਾਂ ਤੋਂ ਟੁੱਟਿਆ ਪੁਲ ਨਾ ਬਣਨ ਕਾਰਨ ਮਿਸਲ ਸਤਲੁਜ ਨੇ ਸੰਘਰਸ਼ ਦਾ ਵਜਾਇਆ ਬਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।