04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਲਾਇਨ ਇੰਟਰਨੈਸ਼ਨਲ ਡਿਸਟ੍ਰਿਕਟ 321 ਐੱਫ ਵਿਚ ਪਹਿਲੀ ਵਾਰ ਹੋਈ ਲੀਓ ਕਲੱਬ ਦੀ ਗਾਇਨਾਂਜਲੀ 2026 ਪੀ.ਐੱਸ.ਟੀ. ਸਕੂਲਿੰਗ

ਅਜੀਤ ਡੈਸਕ 25-07-2026
ਫਿਰੋਜ਼ਪੁਰ, 24 ਜੁਲਾਈ (ਰਾਕੇਸ਼ ਚਾਵਲਾ)-ਐੱਮ.ਜੇ.ਐੱਫ. ਲਾਇਨ ਡਾਕਟਰ ਰੋਹਿਤ ਗਰਗ ਨੂੰ ਨਵੇਂ ਲੀਓਨਿਸਟਿਕ ਈਅਰ 2026-2027 ਡਿਸਟ੍ਰਿਕਟ 321-ਐੱਫ ਦੇ ਪੀ.ਐੱਮ.ਜੇ.ਐੱਫ. ਲਾਇਨ ਅਜੇ ਗੋਇਲ, ਡਿਸਟ੍ਰਿਕਟ ਗਵਰਨਰ ਨੇ ਲਾਇਨ ਡਾਕਟਰ ਰੋਹਿਤ ਗਰਗ ਨੂੰ ਡਿਸਟ੍ਰਿਕਟ ਲੀਓ ਚੇਅਰਪਰਸਨ ਨਿਯੁਕਤ ਕੀਤਾ ਹੈ। ਡਾਕਟਰ ਰੋਹਿਤ ਗਰਗ ਨੇ ਦੱਸਿਆ ਕਿ ਲਾਇੰਸ ਇੰਟਰਨੈਸ਼ਨਲ ਵਿਚ 5500 ਲੀਓ ਕਲੱਬ ਹਨ ਅਤੇ ਇਹ ਸਕੂਲ ਜਾਂ ਕਾਲਜ ਦੇ ਬੱਚਿਆਂ ਨੂੰ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਡਿਸਟ੍ਰਿਕਟ 321-ਐਫ ਵਿਚ ਲੀਓ ਕਲੱਬ ਹਨ ਅਤੇ ਬੱਚੇ ਬਹੁਤ ਵਧੀਆ ਕੰਮ ਕਰਦੇ ਹਨ। ਉਨ੍ਹਾਂ ਦੀ ਦਿਸ਼ਾ ਵਿਚ ‘ਗਾਇਨਾਂਜਲੀ 2026 ਪੀ.ਐੱਸ.ਟੀ. ਸਕੂਲਿੰਗ’ ਚੰਡੀਗੜ੍ਹ ਦੇ ਲਾਇੰਸ ਭਵਨ ਵਿਚ ਕਰਵਾਈ ਗਈ। ਪੀ.ਐੱਮ.ਜੇ.ਐੱਫ. ਲਾਇਨ ਪ੍ਰੀਤ ਕੰਵਲ ਸਿੰਘ (ਸਾਬਕਾ ਗਵਰਨਰ) ਅਤੇ ਲੀਓ ਆਰਤੀ ਨੇ ਬਤੌਰ ਮੈਂਟਰ ਲੀਓ ਕਲੱਬ ਦੇ ਮੈਂਬਰਾਂ ਨੂੰ ਕਲੱਬ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ ਅਤੇ ਕਲੱਬ ਵਿਚ ਲੀਡਰਸ਼ਿਪ ਅਤੇ ਮੈਂਬਰਸ਼ਿਪ ਨੂੰ ਕਿਵੇਂ ਵਧਾਵਾ ਦਿੱਤਾ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ। ਸਕੂਲਿੰਗ ਵਿਚ 25 ਲੀਓਜ਼ ਨੇ ਸ਼ਿਰਕਤ ਕੀਤੀ ਅਤੇ ਸਕੂਲਿੰਗ ਦੇ ਦੋ ਸੈਸ਼ਨ ਹੋਏ। ਇਸ ਮੌਕੇ ਪੀ.ਐੱਮ.ਜੇ.ਐੱਫ. ਲਾਇਨ ਅਜੇ ਗੋਇਲ (ਡਿਸਟ੍ਰਿਕਟ ਗਵਰਨਰ), ਲਾਇਨ ਐੱਸ.ਕੇ. ਰਾਣਾ (ਵਾਈਸ ਡਿਸਟ੍ਰਿਕਟ ਗਵਰਨਰ), ਐੱਮ.ਜੇ.ਐੱਫ. ਲਾਇਨ ਸ਼ਿਆਮ ਗੌਤਮ ਜੀ (ਜੀ.ਐੱਲ.ਟੀ. ਕੋਆਰਡੀਨੇਟਰ) ਅਤੇ ਲਾਇਨ ਆਸ਼ੀਸ਼ ਅਗਰਵਾਲ ਮੌਜ਼ੂਦ ਸਨ।
ਪਿਛਲੀ ਖ਼ਬਰ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਵਿਖੇ ਪੜ੍ਹਾਈ ਦੀ ਸਮੱਗਰੀ ਵੰਡੀ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਵਸ ਸੰਬੰਧੀ ਹਾਈਕਮਾਨ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।