06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਪਹਿਲਾ ਕਿੱਤਾ-ਮੁਖੀ ਸਿਲਾਈ ਸੈਂਟਰ ਸ਼ੁਰੂ

ਅਜੀਤ ਡੈਸਕ 20-07-2026
ਜ਼ੀਰਾ 19 ਜੁਲਾਈ (ਹਰਜੀਤ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਜ਼ੀਰਾ ਵਿਕਾਸ ਪ੍ਰੀਸ਼ਦ ਜਿਸ ਵਲੋਂ ਜ਼ੀਰਾ ਇਲਾਕੇ ਵਿਚ ਲੋਕ ਭਲਾਈ ਲਈ ਕਈ ਤਰ੍ਹਾਂ ਦੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਇਸ ਸੰਸਥਾ ਨੇ ਇਨ੍ਹਾਂ ਸਮਾਜ ਸੇਵੀ ਕਾਰਜਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਂਦਿਆਂ ਕਿੱਤਾ-ਮੁਖੀ ਸਿੱਖਿਆ ਦੇਣ ਲਈ ਆਪਣੇ ਪਹਿਲੇ ਸਿਲਾਈ ਸੈਂਟਰ ਦੀ ਸ਼ੁਰੂਆਤ ਕਰਕੇ ਇਕ ਹੋਰ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧ ਵਿਚ ਸਰਪ੍ਰਸਤ ਸੁਖਦੇਵ ਸਿੰਘ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਅਤੇ ਤਰਸੇਮ ਲਾਲ ਜੁਨੇਜਾ ਦੀ ਅਗਵਾਈ ਹੇਠ ਪੀਰ ਬਾਬਾ ਪਿੱਪਲਵਾਲਾ, ਜ਼ੀਰਾ ਵਿਖੇ ਸਥਾਪਿਤ ਇਸ ਸਿਲਾਈ ਸੈਂਟਰ ਦਾ ਉਦਘਾਟਨ ਧਰਮਪਾਲ ਚੁੱਘ, ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਮੀਤ ਪ੍ਰਧਾਨ ਤੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜੀਵ ਸ਼ਰਮਾ ਭੋਲਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਕਿੱਤਾ-ਮੁਖੀ ਸਿੱਖਿਆ ਹੀ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਦੱਸਿਆ ਕਿ ਜ਼ੀਰਾ ਵਿਕਾਸ ਪਰੀਸ਼ਦ ਵਲੋਂ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਹੋਰ ਖੇਤਰਾਂ ਵਿਚ ਵੀ ਅਜਿਹੇ ਸਿਖਲਾਈ ਕੇਂਦਰ ਸਥਾਪਿਤ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਮੁੱਖ ਮਹਿਮਾਨ ਧਰਮਪਾਲ ਚੁੱਘ ਅਤੇ ਮੀਤ ਪ੍ਰਧਾਨ ਨਗਰ ਕੌਂਸਲ ਰਾਜੀਵ ਸ਼ਰਮਾ ਭੋਲਾ ਨੇ ਕਿਹਾ ਕਿ ਜ਼ੀਰਾ ਵਿਕਾਸ ਪਰੀਸ਼ਦ ਵਲੋਂ ਸ਼ੁਰੂ ਕੀਤਾ ਗਿਆ ਇਹ ਸਿਲਾਈ ਸੈਂਟਰ ਸਿਰਫ਼ ਇੱਕ ਸਿਖਲਾਈ ਕੇਂਦਰ ਨਹੀਂ, ਸਗੋਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਦੀ ਇੱਕ ਮਜ਼ਬੂਤ ਪਹਿਲ ਹੈ। ਇਸ ਦੌਰਾਨ ਗੁਰਬਖਸ਼ ਸਿੰਘ ਵਿੱਜ ਅਤੇ ਪੁਸ਼ਪਿੰਦਰ ਸਿੰਘ ਹੈਪੀ ਨੇ ਪਿਛਲੇ ਮਹੀਨੇ ਦੌਰਾਨ ਸੰਸਥਾ ਵਲੋਂ ਕੀਤੇ ਗਏ ਸਮਾਜ ਸੇਵਾ ਦੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮੂਹ ਮੈਂਬਰਾਂ ਦੇ ਸਮਰਪਿਤ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸਮਾਪਤੀ ਤੇ ਮਹਿਲਾ ਵਿੰਗ ਦੀ ਪ੍ਰਧਾਨ ਵਨੀਤਾ ਝਾਜੀ ਅਤੇ ਸੁਖਦੇਵ ਸਿੰਘ ਬਿੱਟੂ ਵਿੱਜ ਨੇ ਸਮੂਹ ਮਹਿਮਾਨਾਂ ਅਤੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬ੍ਰਹਮ ਕੁਮਾਰੀ ਆਸ਼ਰਮ ਜੀਰਾ ਤੋਂ ਦੀਦੀ ਕਰਮਜੀਤ ਕੌਰ, ਦੀਦੀ ਵੀਨਾ, ਮਨਮੋਹਨ ਗੁਜਰਾਲ, ਐਨ. ਕੇ. ਨਾਰੰਗ, ਸੋਨੂੰ ਗੁਜਰਾਲ, ਸੰਜੀਵ ਸੱਚਦੇਵਾ, ਜਨਕ ਰਾਜ ਗੌਤਮ, ਜੈ ਰਾਮ ਬੱਤਰਾ, ਰਮੇਸ਼ ਚੰਦਰ ਫਾਰਮਾਸਿਸਟ, ਰਿਪਨ ਅਰੋੜਾ, ਰਮਾ ਸ਼ਰਮਾ ਸਿਲਾਈ ਸੈਂਟਰ ਪ੍ਰਮੁੱਖ, ਕਿਰਨ ਜਨੇਜਾ ਵਾਈਸ ਪ੍ਰਧਾਨ, ਸੁਮਨ ਗੌਤਮ, ਸਪਰਸ਼ ਬੱਤਰਾ, ਸੁਮਨ ਬੰਸੀਵਾਲ, ਰੀਮਾ ਵਿੱਜ ਅਤੇ ਰੇਨੂੰ ਵਿੱਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ’ਚ ਖੜ੍ਹੇ ਤਿੰਨ ਮੁਲਜ਼ਮ ਕਾਬੂ ਅਗਲੀ ਖ਼ਬਰ ਆਪ’ ਦੀ ਸਰਕਾਰ ’ਚ ਫਿਰੌਤੀਆਂ ਦੀਆਂ ਕਾਲਾਂ ਆਉਣ ਕਰਕੇ ਕਾਰੋਬਾਰੀ ਅਸੁਰੱਖਿਅਤ- ਕੁਲਬੀਰ ਸਿੰਘ ਜ਼ੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।