ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ‘ਏ’ ਪਲੱਸ ਗ੍ਰੇਡ ਪ੍ਰਾਪਤ ਹੈ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿਖੇ ਸਥਿਤ ਦੇਵ ਸਮਾਜ ਸਾਧਨਾ ਮੰਦਰ ਵਿਚ ਵਿਸ਼ੇਸ਼ ਸਭਾ ਕਰਵਾਈ ਗਈ। ਇਸ ਸਭਾ ਵਿਚ ਸਭਾਪਤੀ ਦੀ ਭੂਮਿਕਾ ਨਿਭਾਉਂਦਿਆਂ ਸੈਕਟਰੀ, ਦੇਵ ਸਮਾਜ (ਚੇਅਰਪਰਸਨ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ) ਡਾ. ਅਗਨੀਜ਼ ਢਿੱਲੋਂ ਵਲੋਂ ਪਰਮ ਪੂਜਨੀਯ ਦੇਵ ਸਮਾਜ ਦੇ ਸੰਸਥਾਪਕ ਭਗਵਾਨ ਦੇਵ ਆਤਮਾ ਨੂੰ ਪੁਸ਼ਪ ਅਰਪਿਤ ਕਰਕੇ ਕੀਤੀ ਗਈ । ਪ੍ਰਿੰਸੀਪਲ ਡਾ. ਸੰਗੀਤਾ ਵਲੋਂ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਕਾਲਜ ਵਿਚ ਆਯੋਜਿਤ ਸਮਾਗਮ ਦੌਰਾਨ ਦੇਵ ਸਮਾਜ ਦੇ ਮਾਣਯੋਗ ਅਹੁਦੇਦਾਰਾਂ ਅਤੇ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੈਡਮ ਅਗਨੀਜ਼ ਢਿੱਲੋਂ, ਸੈਕਟਰੀ ਦੇਵ ਸਮਾਜ (ਚੇਅਰਪਰਸਨ, ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜਪੁਰ), ਮਾਨਵਿੰਦਰ ਸਿੰਘ ਮਾਂਗਟ ਮੁੱਖ ਪ੍ਰਸ਼ਾਸਕੀ ਅਧਿਕਾਰੀ, ਅਜੇ ਬੱਤਾ ਕਾਲਜ ਸੈਕਟਰੀ, ਡਾ. ਸੁਨੀਤਾ ਰੰਗਬੁੱਲਾ ਡੀਨ, ਦੇਵ ਸਮਾਜ ਰੈਜ਼ੀਡੈਂਸੀ, ਫਿਰੋਜ਼ਪੁਰ ਅਤੇ ਮੈਂਬਰ, ਮੈਨੇਜਿੰਗ ਕਮੇਟੀ, ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮੈਨ, ਫ਼ਿਰੋਜ਼ਪੁਰ, ਪ੍ਰਿਤਪਾਲ ਕੌਰ ਕੋਆਰਡੀਨੇਟਰ ਅਤੇ ਮੈਂਬਰ, ਮੈਨੇਜਿੰਗ ਕਮੇਟੀ ਸਮੇਤ ਮੈਨੇਜਿੰਗ ਕੌਂਸਲ ਦੇ ਹੋਰ ਸਤਿਕਾਰਯੋਗ ਮੈਂਬਰਾਂ ਤੋਂ ਇਲਾਵਾ ਫਿਰੋਜ਼ਪੁਰ ਸਥਿਤ ਦੇਵ ਸਮਾਜ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ਼ ਨੇ ਵੀ ਸਮਾਗਮ ਵਿਚ ਸ਼ਿਰਕਤ ਕਰਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਯਾਦਗਾਰ ਬਣਾਇਆ। ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ ਚੇਅਰਪਰਸਨ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਸਭਾ ਵਿਚ ਪਹੁੰਚੇ ਹਾਜ਼ਰੀਨ ਨੂੰ ਮੁਖਾਤਿਬ ਹੁੰਦਿਆਂ ਭਗਵਾਨ ਦੇਵ ਆਤਮਾ ਜੀ ਦੇ ਉੱਤਮ ਜੀਵਨ ਤੇ ਸਿੱਖਿਆਵਾਂ ਬਾਰੇ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਚੰਗੇ ਆਚਰਣ ਸਦਕਾ ਹੀ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਦੇ ਸਾਬਕਾ ਪ੍ਰਿੰਸੀਪਲ ਪੀ. ਵੀ. ਕਨਲ ਜੀ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨਾਰੀ ਸਸ਼ਕਤੀਕਰਨ, ਸਿੱਖਿਆ ਦੇ ਪ੍ਰਸਾਰ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਸੀ। ਇਸ ਰਾਹ ਵਿਚ ਉਨ੍ਹਾਂ ਨੂੰ ਅਨੇਕਾਂ ਮੁਸ਼ਕਿਲਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਹ ਕਦੇ ਵੀ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਦੇਵ ਸਮਾਜ ਸੰਸਥਾ ਰਾਹੀਂ ਔਰਤਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਮਾਜ ਵਿਚ ਸਨਮਾਨ-ਪੂਰਵਕ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਵਿਚ ਆਪਣਾ ਅਹਿਮ ਯੋਗਦਾਨ ਜਾਰੀ ਰੱਖਿਆ। ਡਾ. ਅਗਨੀਜ਼ ਢਿੱਲੋਂ ਨੇ ਸਾਬਕਾ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਕਾਰਜ-ਕਾਲ ਦੌਰਾਨ ਦੇਵ ਸਮਾਜ ਸੰਸਥਾ ਵਲੋਂ ਸਮਾਜਿਕ ਅਤੇ ਸਿੱਖਿਆਕ ਖੇਤਰ ਵਿਚ ਪਾਏ ਗਏ ਵਿਲੱਖਣ ਯੋਗਦਾਨ ਦੀਆਂ ਅਨੇਕਾਂ ਪ੍ਰੇਰਣਾਦਾਇਕ ਉਦਾਹਰਨਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੇ ਵਿਸ਼ਾਲ ਤਜਰਬੇ, ਦੂਰ-ਅੰਦੇਸ਼ੀ ਅਤੇ ਸਮਰਪਿਤ ਅਗਵਾਈ ਸਦਕਾ ਸੰਸਥਾ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ। ਉਨ੍ਹਾਂ ਦੀਆਂ ਪ੍ਰੇਰਣਾਦਾਇਕ ਉਦਾਹਰਨਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਸਭਾ ਵਿਚ ਹਾਜ਼ਰ ਸਮੂਹ ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਦੇਵ ਸਮਾਜ ਦੀਆਂ ਸਮੂਹ ਸਿੱਖਅਕ ਸੰਸਥਾਵਾਂ, ਸਮਾਜ ਸੇਵਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਦਿਨ-ਬ-ਦਿਨ ਨਵੀਆਂ ਬੁਲੰਦੀਆਂ ਛੂਹ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਨਿਰੰਤਰ ਪ੍ਰਗਤੀ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਿੱਜੀ ਸਵਾਰਥ ਅਤੇ ਸੰਕੀਰਨ ਸੋਚ ਤੋਂ ਉੱਪਰ ਉੱਠ ਕੇ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਸੰਸਥਾ ਦੀ ਤਰੱਕੀ ਲਈ ਨਿਰੰਤਰ ਕਾਰਜ ਕਰਨਾ ਹੀ ਭਗਵਾਨ ਦੇਵ ਆਤਮਾ ਜੀ ਦੀਆਂ ਸਿੱਖਿਆਵਾਂ ਦਾ ਅਸਲ ਮੰਤਵ ਹੈ। ਜੇਕਰ ਅਸੀਂ ਸਾਰੇ ਇਮਾਨਦਾਰੀ, ਸਮਰਪਣ ਅਤੇ ਸੇਵਾ-ਭਾਵਨਾ ਨਾਲ ਆਪਣਾ ਫ਼ਰਜ਼ ਨਿਭਾਵਾਂਗੇ ਤਾਂ ਦੇਵ ਸਮਾਜ ਦੀਆਂ ਸਿੱਖਿਆਕ ਸੰਸਥਾਵਾਂ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿਚ ਨਿਵੇਕਲੇ ਪ੍ਰਤੀਮਾਨ ਸਿਰਜਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਵ ਸਮਾਜ ਦੇ ਨਿਸ਼ਕਾਮ ਸੇਵਕ ਸਵਰਗਵਾਸੀ ਜਗਦੀਸ਼ ਚੰਦਰ ਭਾਰਦਵਾਜ ਜੀ ਦੇ ਕੁਝ ਸਮਾਂ ਪਹਿਲਾਂ ਹੋਏ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਗਦੀਸ਼ ਚੰਦਰ ਭਾਰਦਵਾਜ ਜੀ ਦਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ, ਤਿਆਗ, ਮਨੁੱਖਤਾ ਅਤੇ ਦੇਵ ਸਮਾਜ ਦੇ ਆਦਰਸ਼ਾਂ ਪ੍ਰਤੀ ਅਟੱਲ ਸਮਰਪਣ ਦੀ ਇਕ ਪ੍ਰੇਰਣਾਦਾਇਕ ਮਿਸਾਲ ਰਿਹਾ ਹੈ। ਉਨ੍ਹਾਂ ਦੇ ਉੱਚੇ ਵਿਚਾਰ, ਸੇਵਾ-ਭਾਵਨਾ, ਸਾਦਗੀ ਭਰਿਆ ਜੀਵਨ ਅਤੇ ਸਮਾਜ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੇ ਰਹਿਣਗੇ। ਡਾ. ਅਵਿਸ਼ੇਸ਼ ਸਭਾ ਦੌਰਾਨ ਨਿਸ਼ਕਾਮ ਸੇਵਾ, ਨੈਤਿਕ ਕਦਰਾਂ-ਕੀਮਤਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਦਾ ਦਿੱਤਾ ਸੰਦੇਸ਼ਗਨੀਜ਼ ਢਿੱਲੋਂ ਨੇ ਸਮੂਹ ਦੇਵ ਸਮਾਜ ਸੰਸਥਾ ਦੇ ਅਧਿਆਪਕ ਸਹਿਬਾਨ ਤੋਂ ‘ਦੇਵ ਸਮਾਜ’ ਸੰਸਥਾ ਵਿਚ ਆ ਕੇ ਉਨ੍ਹਾਂ ਦੇ ਜੀਵਨ ਵਿਚ ਹੋਏ ਪਰਿਵਰਤਨ ਬਾਰੇ ਪੁੱਛਿਆ ਤਾਂ ਬਿਨਾਂ ਝਿਜਕ ਸਭਨਾ ਨੇ ਆਪਣੇ ਤਜਰਬੇ ਸਾਂਝੇ ਕੀਤੇ । ਇਸ ਉਪਰੰਤ ਚੇਅਰਪਰਸਨ, ਮੈਨੇਜਿੰਗ ਕਮੇਟੀ ਦੇ ਮੈਂਬਰਾਨ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ, ਪ੍ਰਾਸਪੈਕਟਸ ਕਮੇਟੀ ਦੇ ਇੰਚਾਰਜ, ਮੈਬਰਾਂ ਵਲੋਂ ਸਾਧਨ ਮੰਦਰ ਵਿਖੇ ਪਰਮ-ਪੂਜਨੀਯ ਭਗਵਾਨ ਜੀ ਦੇ ਅਸ਼ੀਰਵਾਦ ਲੈ ਕੇ ਨਵੇਂ ਸ਼ੈਸਨ ਦਾ ਪ੍ਰਾਸਪੈਕਟ ਰਿਲੀਜ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦੇਵ ਸਮਾਜ ਕਾਲਜ ਸਿੱਖਿਆ ਤੇ ਚੰਗੇ ਸਮਾਜਿਕ ਸੰਸਕਾਰਾਂ ਦਾ ਮੰਦਰ ਹੈ ਜੋ ਸਰਹੱਦੀ ਖੇਤਰ ਦੀਆਂ ਬੇਟੀਆਂ ਨੂੰ ਸੁਸਿੱਖਿਅਤ ਕਰਨ ਲਈ ਭਗਵਾਨ ਦੇਵ ਆਤਮਾ ਜੀ ਵਲੋਂ ਦਿੱਤਾ ਗਿਆ ਵਿਸ਼ੇਸ਼ ਪਰਉਪਕਾਰੀ ਤੋਹਫ਼ਾ ਹੈ।