01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬੀਤੇ ਦੋ ਦਿਨ ਤੋਂ ਲਾਪਤਾ ਮਿਸਤਰੀ ਦੀ ਬੱਸ ’ਚੋਂ ਮਿਲੀ ਲਾਸ਼ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਜਾਰੀ

ਅਜੀਤ ਡੈਸਕ 10-07-2026
ਮਮਦੋਟ,9 ਜੁਲਾਈ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਮਮਦੋਟ ਅਧੀਨ ਆਉਦੇਂ ਪਿੰਡ ਮੱਬੋ ਕੇ ਦਾ ਰਹਿਣ ਵਾਲਾ ਟਰੱਕਾਂ-ਬੱਸਾਂ ਦਾ ਮਿਸਤਰੀ ਜੋ ਬੀਤੇ ਦੋ ਦਿਨ ਤੋਂ ਲਾਪਤਾ ਸੀ, ਉਸ ਦੀ ਪਿੰਡ ਪੋਜੋ ਕੇ ਉਤਾੜ ਵਿਖੇ ਖੜ੍ਹੀ ਬੱਸ ’ਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਲੜਕਾ ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਉਮਰ ਕਰੀਬ 25 ਸਾਲ ਟਰੱਕਾਂ-ਬੱਸਾਂ ਦਾ ਮਿਸਤਰੀ ਸੀ ਅਤੇ ਦੋ ਦਿਨ ਪਹਿਲਾਂ ਪਿੰਡ ਪੋਜੋ ਕੇ ਉਤਾੜ ਦੇ ਰਹਿਣ ਵਾਲੇ ਜਿਨ੍ਹਾਂ ਦਾ ਟੂ-ਰੈਸਟ ਬੱਸਾਂ ਦਾ ਕਾਰੋਬਾਰ ਹੈ, ਉਹ ਉਨ੍ਹਾਂ ਦੇ ਲੜਕੇ ਨੂੰ ਬੱਸ ਦੀ ਮੁਰੰਮਤ ਕਰਨ ਲਈ ਲੈ ਕੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਲੜਕਾ ਵਾਪਸ ਨਹੀਂ ਆਇਆ। ਪਰਿਵਾਰ ਅਨੁਸਾਰ ਜਦੋਂ ਬੱਸ ਮਾਲਕਾਂ ਨੂੰ ਪੁੱਛਿਆਂ ਗਿਆ ਤਾਂ ਉਨ੍ਹਾਂ ਦੱਸਿਆਂ ਕਿ ਤੁਹਾਡਾ ਲੜਕਾ ਬੱਸ ਮੁਰੰਮਤ ਕਰਕੇ ਚਲਾ ਗਿਆ ਹੈ। ਜਿਸ ਤੋਂ ਬਾਅਦ ਅਸੀਂ ਉਸ ਦੀ ਭਾਲ ਕਰਦੇ ਰਹੇ, ਪਰੰਤੂ ਉਸ ਦੀ ਬੱਸ ’ਚੋਂ ਲਾਸ਼ ਬਰਾਮਦ ਹੋਈ, ਪਰਿਵਾਰਕ ਮੈਂਬਰਾਂ ਨੇ ਨਸ਼ੇ ਨਾਲ ਸ਼ੱਕੀ ਹਾਲਾਤਾਂ ਵਿਚ ਉਨ੍ਹਾਂ ਦੇ ਲੜਕੇ ਦੀ ਮੌਤ ਹੋਣ ਦਾ ਸ਼ੱਕ ਜਿਤਾਉਂਦਿਆਂ ਬੱਸ ਮਾਲਕਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਜਦਕਿ ਬੱਸ ਮਾਲਕਾਂ ਨੇ ਦੱਸਿਆਂ ਕਿ ਉਹ ਬੱਸ ਦੀ ਮੁਰੰਮਤ ਤੋਂ ਬਾਅਦ ਉਕਤ ਮਿਸਤਰੀ ਨੂੰ ਉਸ ਦੇ ਘਰ ਛੱਡਣ ਗਏ ਸਨ, ਜੋ ਰਸਤੇ ਵਿਚ ਹੀ ਮੋਟਰਸਾਈਕਲ ਤੋਂ ਉਤਰ ਗਿਆ। ਉਨ੍ਹਾਂ ਦੱਸਿਆਂ ਕਿ ਉਸ ਤੋਂ ਬਾਅਦ ਪਤਾ ਨਹੀਂ ਮਿਸਤਰੀ ਕਿਸ ਤਰ੍ਹਾਂ ਬੱਸ ਵਿਚ ਆਇਆ ਅਤੇ ਕਿਸ ਤਰ੍ਹਾਂ ਉਸ ਦੀ ਮੌਤ ਹੋਈ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦੀਆਂ ਟੂ-ਰੈਸਟ ਬੱਸਾਂ ਹਨ, ਇਸ ਬੱਸ ਨੂੰ ਕਿਸੇ ਦਫ਼ਤਰੀ ਕੰਮ ਦੇ ਸਿਲਸਿਲੇ ਵਿਚ ਆਰ.ਟੀ.ਏ. ਦਫ਼ਤਰ ਲੈ ਕੇ ਜਾਣਾ ਸੀ, ਜਦੋਂ ਚਾਲਕ ਨੇ ਬੱਸ ਦੀ ਖਿੜਕੀ ਖੋਲ੍ਹੀ ਤਾਂ ਬਦਬੂ ਆਉਣ ਕਾਰਨ ਉਹ ਪਿੱਛੇ ਹਟ ਗਿਆ। ਜਿਸ ਤੋਂ ਬਾਅਦ ਅਸੀਂ ਉਸ ਦੇ ਨਾਲ ਜਾ ਕੇ ਦੇਖਿਆਂ ਤਾਂ ਬੱਸ ਵਿਚ ਮਿਸਤਰੀ ਮ੍ਰਿਤਕ ਹਾਲਤ ਵਿਚ ਪਿਆ ਸੀ,ਅਤੇ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਸਾਡੇ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦਾ ਪਤਾ ਚੱਲਣ ਤੋਂ ਬਾਅਦ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਗੁਰਕੀਰਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਜਿਨ੍ਹਾਂ ਵਲੋ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਉਨ੍ਹਾਂ ਦੱਸਿਆਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਹੋਰ ਜਾਂਚ-ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੁਨਾਮ ਵਿਖੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ-ਹਰਜਿੰਦਰ ਹਾਂਡਾ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਬੈਨ ਹਟਾਉਣ ਲਈ ਸਾਈ ਮੀਆਂ ਮੀਰ ਫਾਉਂਡੇਸ਼ਨ ਦੇ ਵਫ਼ਦ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।