01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

‘ਸਤਲੁਜ’ ਫ਼ਿਲਮ ’ਤੇ ਬੈਨ ਹਟਾਉਣ ਲਈ ਸਾਈ ਮੀਆਂ ਮੀਰ ਫਾਉਂਡੇਸ਼ਨ ਦੇ ਵਫ਼ਦ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 10-07-2026
ਮੱਲਾਂਵਾਲਾ, 9 ਜੁਲਾਈ (ਗੁਰਦੇਵ ਸਿੰਘ)-ਦਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ’ (ਪੰਜਾਬ 95) ਜੋ ਕਿ ਪੰਜਾਬ ਦੇ ਮਾੜੇ ਵਕਤ ਨੂੰ ਦਰਸਾਉਂਦੀ ਜਿਸ ਵਿਚ ਹੋਏ ਅਣਗਿਣਤ ਮਨੁੱਖੀ ਅਧਿਕਾਰਾਂ ਦੇ ਕਤਲੇਆਮ ਦੇ ਨਿਆਂ ਲਈ ਲੜ ਰਹੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ਨੂੰ ਪਹਿਲਾਂ ਚਾਰ ਸਾਲ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਬਾਅਦ ਵਿਚ ਇਸ ਨੂੰ ਜ਼ੀ-5 ਓ.ਟੀ.ਟੀ ’ਤੇ ਚੱਲਣ ਤੋਂ ਬਾਅਦ ਤੁਰੰਤ ਰੋਕ ਲਗਾ ਦਿੱਤੀ ਗਈ, ਜਿਸ ਨੂੰ ਲੈ ਕੇ ਸਾਈ ਮੀਆਂ ਮੀਰ ਫਾਉਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਵਲੋਂ ਸਰਕਾਰ ਦੇ ਨਾਮ ’ਤੇ ਇਕ ਮੈਮੋਰੰਡਮ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤਾ ਗਿਆ। ਸਾਈ ਮੀਆਂ ਮੀਰ ਫਾਉਂਡੇਸ਼ਨ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕਿ ਇੱਥੇ ਸੈਂਸਰ ਬੋਰਡ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ, ਜਦਕਿ ਧੁਰੰਦਰ, ਕੇਰਲਾ ਫਾਈਲ, ਕਸ਼ਮੀਰ ਫਾਈਲ ਵਰਗੀਆਂ ਫ਼ਿਲਮਾਂ ਨੂੰ ਸਿਨੇਮਾ ਘਰਾਂ ਵਿਚ ਲਗਾਇਆ ਜਾ ਸਕਦਾ ਹੈ ਤਾਂ ਫਿਰ ਸਤਲੁਜ ਨੂੰ ਕਿਉਂ ਨਹੀਂ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਲੋਕ ਹਿਤਾਂ ਨੂੰ ਦੇਖਦੇ ਹੋਏ ਇਸ ’ਤੇ ਮੁੜ ਵਿਚਾਰ ਕਰਕੇ ਫ਼ਿਲਮ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ ਜਾਵੇ। ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ’ਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡੇ ਕੋਲ ਜਥੇਬੰਦੀਆਂ ਦੁਆਰਾ ਲਿਖਤੀ ਰੂਪ ਵਿਚ ਫ਼ਿਲਮ ਦੇ ਹੱਕ ਵਿਚ ਮੈਮੋਰੰਡਮ ਆ ਚੁੱਕਾ ਹੈ। ਜੋ ਅਸੀਂ ਸਰਕਾਰ ਨੂੰ ਮੁੜ ਵਿਚਾਰ ਲਈ ਭੇਜਾਂਗੇ। ਦੇਸ਼ ਵਿਚ ਸਾਰਿਆਂ ਲਈ ਇਕ ਹੀ ਕਾਨੂੰਨ ਹੈ। ਕਮਿਸ਼ਨ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਲਈ ਤੱਤਪਰ ਹੈ। ਕਿਸੇ ਨਾਲ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਛੇਤੀ ਹੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਾਂਗੇ। ਇਸ ਮੌਕੇ ਵਰਿੰਦਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਨਵਦੀਪ ਸਿੰਘ ਮੀਤ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਜਸਵੰਤ ਸਿੰਘ, ਗੁਰਮੀਤ ਸਿੰਘ ਨਿਰਪੱਖ ਏਡ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀਤੇ ਦੋ ਦਿਨ ਤੋਂ ਲਾਪਤਾ ਮਿਸਤਰੀ ਦੀ ਬੱਸ ’ਚੋਂ ਮਿਲੀ ਲਾਸ਼ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਜਾਰੀ ਅਗਲੀ ਖ਼ਬਰ ਰੀਅਲ ਡਰੀਮਜ਼ ਅਕੈਡਮੀ ਦੇ ਵਿਦਿਆਰਥੀ ਦੀ ਈ.ਟੀ.ਟੀ. ਅਧਿਆਪਕ ਵਜੋਂ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।