07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਰੇਲ ਕਰਮਚਾਰੀ ਦੇ ਪਰਿਵਾਰ ਨੂੰ ਮਿਲੀ 40 ਲੱਖ ਰੁਪਏ ਦੀ ਬੀਮਾ ਰਾਸ਼ੀ

ਅਜੀਤ ਡੈਸਕ 23-06-2026
ਫ਼ਿਰੋਜ਼ਪੁਰ, 22 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਅਧੀਨ ਕੰਮ ਕਰਦੇ ਪ੍ਰਭਜੋਤ ਸਿੰਘ ਜੋ ਕਿ ਡੀਜ਼ਲ ਸ਼ੈੱਡ ਲੁਧਿਆਣਾ ਵਿਖੇ ਤਕਨੀਸ਼ੀਅਨ-99 ਦੇ ਅਹੁਦੇ ’ਤੇ ਤਾਇਨਾਤ ਸਨ, ਦੀ 20 ਨਵੰਬਰ 2025 ਨੂੰ ਆਫ-ਡਿਊਟੀ (ਡਿਊਟੀ ਤੋਂ ਬਾਅਦ) ਦੌਰਾਨ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਸਵਰਗੀ ਕਰਮਚਾਰੀ ਦੀ ਤਨਖ਼ਾਹ ਪੰਜਾਬ ਨੈਸ਼ਨਲ ਬੈਂਕ ਦੀ ਰੇਲਵੇ ਸੈਲਰੀ ਪੈਕੇਜ ਯੋਜਨਾ ਦੇ ਅਧੀਨ ਆਉਂਦੀ ਸੀ। ਇਸ ਸਕੀਮ ਦੇ ਮੁਤਾਬਿਕ, ਉਨ੍ਹਾਂ ਦਾ ਬੀਮਾ ਦਾਅਵਾ ਸਬੰਧਿਤ ਪੰਜਾਬ ਨੈਸ਼ਨਲ ਬੈਂਕ ਸ਼ਾਖਾ, ਲੁਧਿਆਣਾ ਨੂੰ ਭੇਜਿਆ ਗਿਆ ਸੀ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਸੀਨੀਅਰ ਮੰਡਲ ਕਾਰਮਿਕ ਅਫ਼ਸਰ ਸ਼੍ਰੀਮਤੀ ਸਾਕਸ਼ੀ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਏ.ਜੀ.ਐੱਮ./ਸਰਕਲ ਹੈੱਡ ਕਪਿਲ ਕੁਮਾਰ ਗਾਂਧੀ ਅਤੇ ਸੀਨੀਅਰ ਮੈਨੇਜਰ ਦੀਪਕ ਕੁਮਾਰ ਦੀ ਮੌਜੂਦਗੀ ਵਿਚ 40 ਲੱਖ ਰੁਪਏ ਦੀ ਰਾਸ਼ੀ ਸਵਰਗੀ ਕਰਮਚਾਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸਵਰਗੀ ਰੇਲ ਕਰਮਚਾਰੀ ਦੇ ਪਰਿਵਾਰ ਨੂੰ ਅੰਤਿਮ ਭੁਗਤਾਨ ਵਜੋਂ ਜੀ.ਆਈ.ਐੱਸ., ਗ੍ਰੈਚੂਇਟੀ ਅਤੇ ਡੀ.ਸੀ.ਆਰ.ਜੀ. ਦਾ ਭੁਗਤਾਨ ਵੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਤਰਸ ਦੇ ਆਧਾਰ ’ਤੇ ਰੇਲਵੇ ਵਿਭਾਗ ਵਿਚ ਨੌਕਰੀ ਵੀ ਦਿੱਤੀ ਜਾ ਰਹੀ ਹੈ। ਫ਼ਿਰੋਜ਼ਪੁਰ ਮੰਡਲ ਨੇ ਦੁਖੀ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਤੇ ਸ਼ੋਕ ਪ੍ਰਗਟ ਕੀਤਾ ਹੈ। ਰੇਲ ਪ੍ਰਸ਼ਾਸਨ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ।
ਪਿਛਲੀ ਖ਼ਬਰ ਫੀਸ ਵਾਧੇ ਦੀ ਦਰ 5 ਫੀਸਦੀ ਕਰਨਾ ਸਕੂਲਾਂ ਅਤੇ ਮਾਪਿਆਂ ਦੋਵਾਂ ਦੇ ਹਿੱਤ ਵਿਚ ਨਹੀਂ-ਬੁੱਟਰ * ਇੱਕਤਰਫਾ ਫ਼ੈਸਲਾ ਹੋਣ ’ਤੇ... ਅਗਲੀ ਖ਼ਬਰ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ: ਜ਼ਿਲ੍ਹਾ ਚੋਣ ਅਫ਼ਸਰ * 25 ਜੂਨ ਤੋਂ 2...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।