20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੰਤਜਲੀ ਯੋਗ ਸੰਮਤੀ ਅਤੇ ਜੀਰਾ ਵਿਕਾਸ ਪ੍ਰੀਸ਼ਦ ਨੇ ਯੋਗਾ ਦਿਵਸ ਮਨਾਇਆ

ਅਜੀਤ ਡੈਸਕ 22-06-2026

ਜ਼ੀਰਾ, 21 ਜੂਨ (ਪ੍ਰਤਾਪ ਸਿੰਘ ਹੀਰਾ)-ਪਿਛਲੇ 18 ਸਾਲਾਂ ਤੋਂ ਲੋਕਾਂ ਨੂੰ ਯੋਗ ਦੀਆਂ ਸੇਵਾਵਾਂ ਦੇ ਰਹੀ ਸੰਸਥਾ ਪੰਤਜਲੀ ਯੋਗ ਸੰਮਤੀ ਅਤੇ ਜੀਰਾ ਵਿਕਾਸ ਪਰਿਸ਼ਦ ਵਲੋਂ ਸਾਂਝੇ ਤੌਰ ’ਤੇ ਵਿਸ਼ਵ ਜੋਗਾ ਦਿਵਸ ਮਨਾਇਆ ਗਿਆ। ਜੀਵਨ ਮਲ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਥਾਣਾ ਸਿਟੀ ਇੰਚਾਰਜ ਸਬ ਇੰਸਪੈਕਟਰ ਗੁਰਜੰਟ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਯੋਗਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਮਤੀ ਦੇ ਪ੍ਰਮੁੱਖ ਗੁਰਦੀਪ ਸਿੰਘ ਜੀਰਾ ਵਿਕਾਸ ਪਰਿਸ਼ਦ ਦੇ ਚੇਅਰਮੈਨ ਸੁਖਦੇਵ ਬਿੱਟੂ ਵਿਜ , ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਅਤੇ ਬਾਕੀ ਮੈਂਬਰਾਂ ਵਲੋਂ ਲੋਈਆ ਅਤੇ ਆਏ ਹੋਏ ਸਾਰੇ ਯੋਗਾ ਸਾਥੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿਚ ਉਚੇਚੇ ਤੌਰ ’ਤੇ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਜਗਦੇਵ ਸ਼ਰਮਾ, ਤਰਸੇਮ ਲਾਲ ਜਨੇਜਾ , ਗੁਰਬਖਸ਼ ਸਿੰਘ ਵਿੱਜ , ਪੁਸ਼ਪਿੰਦਰ ਸਿੰਘ ਹੈਪੀ, ਵੀਰ ਸਿੰਘ ਚਾਵਲਾ, ਡਾ. ਪ੍ਰਦੀਪ ਵਰਮਾ ,ਅਮਰੀਕ ਸਿੰਘ ਅਹੂਜਾ ਮਲੂਕ ਸਿੰਘ ਸਾਬਕਾ ਤਹਿਸੀਲਦਾਰ ਤਰਸੇਮ ਸਿੰਘ ਰੂਪ, ਐਡਵੋਕੇਟ ਵਿਜੇ ਬਾਂਸਲ ਰਵੀ ਸ਼ਰਮਾ ਕਾਨੂੰਨਗੋ ਦਰਸ਼ਨ ਸਿੰਘ ਮਗਲਾਨੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ ਅਗਲੀ ਖ਼ਬਰ ਮਾਮੇ ਘਰੋਂ ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਭਾਣਜੀ ਤੇ ਇਕ ਹੋਰ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।