20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮਾਮੇ ਘਰੋਂ ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਭਾਣਜੀ ਤੇ ਇਕ ਹੋਰ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 22-06-2026

ਮੱਲਾਂਵਾਲਾ, 21 ਜੂਨ (ਗੁਰਦੇਵ ਸਿੰਘ)- ਪੁਲਿਸ ਥਾਣਾ ਮੱਲਾਂਵਾਲਾ ਵਲੋਂ ਮਾਮੇ ਦੇ ਘਰੋਂ ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਭਾਣਜੀ ਸਮੇਤ ਇਕ ਹੋਰ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਜਸਵਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਘੱਲ ਖੁਰਦ ਥਾਣਾ ਘੱਲ ਖੁਰਦ ਨੇ ਦੱਸਿਆ ਕਿ ਮੇਰੀ ਭਾਣਜੀ ਏਕਮਜੋਤ ਕੌਰ ਮਿਤੀ 28 ਜਨਵਰੀ 2026 ਨੂੰ ਆਪਣੀ ਨਾਨੀ ਦਾ ਪਤਾ ਲੈਣ ਲਈ ਮੇਰੇ ਆਈ ਸੀ ਅਤੇ 11 ਫਰਵਰੀ ਨੂੰ ਏਕਮਜੋਤ ਕੌਰ ਆਪਣੀ ਮਾਤਾ ਜਸਪਾਲ ਕੌਰ ਨਾਲ ਜ਼ੀਰੇ ਰੋਜ਼ ਗਰੈਸ ਸਲੂਨ ’ਤੇ ਅਮਨਦੀਪ ਕੌਰ ਕੋਲ ਆਪਣੇ ਫੇਸ ਦਾ ਕੰਮ ਕਰਾਉਣ ਗਈ ਸੀ। ਫਿਰ ਏਕਮਜੋਤ ਨੇ ਆਪਣੀ ਮਾਤਾ ਨੂੰ ਚੁੰਨੀਆਂ ਡਾਈ ਕਰਾਉਣ ਲਈ ਭੇਜ ਦਿੱਤਾ। ਜਦੋਂ ਮਾਤਾ ਵਾਪਸ ਅਮਨਦੀਪ ਦੇ ਸਲੂਨ ’ਤੇ ਆਈ ਤਾਂ ਲੜਕੀ ਏਕਮਜੋਤ ਉੱਥੇ ਨਹੀਂ ਸੀ। ਮੁੱਦਈ ਅਨੁਸਾਰ ਅਮਨਦੀਪ ਨੂੰ ਪੁੱਛਣ ’ਤੇ ਉਹਨੇ ਕੁਝ ਨਾ ਦੱਸਿਆ। ਫਿਰ ਸ਼ਾਮ 3 ਵਜੇ ਏਕਮਜੋਤ ਦਾ ਫ਼ੋਨ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਦੁਬਈ ਜਾ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਅਮਨਦੀਪ ਦੇ ਕਹਿਣ ’ਤੇ ਏਕਮਜੋਤ ਨੇ ਮੁੱਦਈ ਘਰੋਂ 8 ਤੋਲੇ ਸੋਨਾ ਚੋਰੀ ਕੀਤਾ ਹੈ ਅਤੇ ਗੁਰਮੀਤ ਕੌਰ ਪਤੀ ਮਨਜੀਤ ਸਿੰਘ ਵਾਸੀ ਨੂਰਪੁਰ ਜ਼ਿਲ੍ਹਾ ਤਰਨ ਤਾਰਨ ਦੇ ਘਰੋਂ ਵੀ 9 ਤੋਲੇ ਸੋਨਾ ਚੋਰੀ ਕੀਤਾ ਹੈ। ਇਹ ਚੋਰੀਆਂ ਉਸ ਨੇ ਅਮਨਦੀਪ ਦੇ ਕਹਿਣ ’ਤੇ ਕੀਤੀਆਂ ਹਨ। ਚੋਰੀ ਕੀਤਾ ਸੋਨਾ ਉਸ ਨੇ ਅਮਨਦੀਪ ਨੂੰ ਦੇ ਦਿੱਤਾ। ਇਸ ਸਬੰਧੀ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਏਕਮਜੋਤ ਕੌਰ ਪੁੱਤਰੀ ਸੁਲੱਖਣ ਸਿੰਘ ਵਾਸੀ ਹੋਲਾਂਵਾਲੀ ਥਾਣਾ ਮੱਲਾਂਵਾਲਾ ਹਾਲ ਦੁਬਈ ਅਤੇ ਅਮਨਦੀਪ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਵਕੀਲਾਂ ਵਾਲਾ ਜ਼ੀਰਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਪਿਛਲੀ ਖ਼ਬਰ ਪੰਤਜਲੀ ਯੋਗ ਸੰਮਤੀ ਅਤੇ ਜੀਰਾ ਵਿਕਾਸ ਪ੍ਰੀਸ਼ਦ ਨੇ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਸੱਟਾਂ ਮਾਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 6 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।