15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਹੈਰੀ ਸੰਧੂ ਨੇ ਉਮੀਦਵਾਰ ਦੀਪਕ ਗਾਵੜੀ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ

ਅਜੀਤ ਡੈਸਕ 24-05-2026
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਵਲੋਂ ਸ਼ਹਿਰ ਦੇ ਵਾਰਡ ਨੰਬਰ 4 ਤੋਂ ਚੋਣ ਲੜ ਰਹੇ ਪਾਰਟੀ ਦੇ ਉਮੀਦਵਾਰ ਦੀਪਕ ਗਾਵੜੀ ਦੇ ਹੱਕ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਦੌਰਾਨ ਹਲਕਾ ਇੰਚਾਰਜ ਹੈਰੀ ਸੰਧੂ ਨੇ ਕਿਹਾ ਕਿ ਜੇਕਰ ਤੁਸੀਂ ਸ਼ਹਿਰ ਨੂੰ ਵਿਕਾਸ ਪੱਖੋਂ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਸਬਕ ਸਿਖਾ ਕੇ ਅਕਾਲੀ ਦਲ ਨੂੰ ਜਿਤਾਓ | ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਬੀਤੇ ਚਾਰ ਸਾਲਾਂ ਵਿਚ ਸ਼ਹਿਰ ਦਾ ਕੁੱਝ ਨਹੀਂ ਸੰਵਾਰਿਆ | ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲਾਂ ਦੌਰਾਨ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਅਤੇ ਅਬੋਹਰ ਨਗਰ ਨਿਗਮ 'ਤੇ ਭਾਜਪਾ ਕਾਬਜ਼ ਸੀ | ਦੋਵਾਂ ਪਾਰਟੀਆਂ ਦੀ ਖਿੱਚੋਤਾਣ ਨੇ ਸ਼ਹਿਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ | ਇਸ ਵਾਰ ਤੁਸੀਂ ਅਕਾਲੀ ਦਲ ਦੇ ਉਮੀਦਵਾਰ ਦੀਪਕ ਗਾਵੜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਅਤੇ ਸ਼ਹਿਰ ਦੀ ਸੇਵਾ ਦਾ ਮੌਕਾ ਦਿਓ | ਇਸ ਮੌਕੇ ਸਰਕਲ ਪ੍ਰਧਾਨ ਪਟੇਲ ਘੁਲਾ, ਸਾਹਿਲ ਛਾਬੜਾ, ਹਰਪ੍ਰੀਤ ਸਿੰਘ ਦਲਮੀਰ ਖੇੜਾ ਅਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਚੋਣ ਪ੍ਰਚਾਰ ਦੌਰਾਨ ਗਾਬਾ ਪਰਿਵਾਰ ਦੀ ਵਿਆਹ ਵਰ੍ਹੇਗੰਢ ਬਣੀ ਖਾਸ ਆਕਰਸ਼ਨ ਅਗਲੀ ਖ਼ਬਰ ਏਟਕ ਜਥੇਬੰਦੀ ਦਾ ਰੋਸ ਪ੍ਰਦਰਸ਼ਨ ਚੌਥੇ ਦਿਨ 'ਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।