ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਮਨਾਈ
ਗੁਰੂਹਰਸਹਾਏ, 5 ਸਤੰਬਰ (ਕਪਿਲ ਕੰਧਾਰੀ)- ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਗੁਰੂਹਰਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਮੰਦਰ ਮਾਤਾ ਜੱਜਲ ਵਾਲੀ, ਬ੍ਰਹਮ ਰਿਸ਼ੀ ਬਾਬਾ ਦੁਧਾਧਾਰੀ ਮੰਦਰ, ਸ਼ਿਵਾਲਾ ਮੰਦਰ ਸਮੇਤ ਹੋਰ ਕਈ ਧਾਰਮਿਕ ਸਥਾਨਾਂ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ।
ਗੁਰੂਹਰਸਹਾਏ, 5 ਸਤੰਬਰ (ਕਪਿਲ ਕੰਧਾਰੀ)- ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਗੁਰੂਹਰਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਮੰਦਰ ਮਾਤਾ ਜੱਜਲ ਵਾਲੀ, ਬ੍ਰਹਮ ਰਿਸ਼ੀ ਬਾਬਾ ਦੁਧਾਧਾਰੀ ਮੰਦਰ, ਸ਼ਿਵਾਲਾ ਮੰਦਰ ਸਮੇਤ ਹੋਰ ਕਈ ਧਾਰਮਿਕ ਸਥਾਨਾਂ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਜਨਮ ਅਸ਼ਟਮੀ ਦੇ ਮੌਕੇ ਮੰਦਰਾਂ ਨੂੰ ਫੁੱਲਾਂ, ਰੰਗ-ਬਿਰੰਗੇ ਗ਼ੁਬਾਰਿਆਂ ਅਤੇ ਆਕਰਸ਼ਕ ਲਾਈਟਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਹੋਇਆ ਸੀ। ਵੱਖ-ਵੱਖ ਮੰਦਰਾਂ ਵਿਚ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸਤਰੀ ਸਭਾਵਾਂ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸੁਰੀਲੇ ਭਜਨ ਗਾਏ ਗਏ। ਬ੍ਰਹਮ ਰਿਸ਼ੀ ਬਾਬਾ ਦੁਧਾਧਾਰੀ ਮੰਦਰ ਅਤੇ ਹੋਰ ਮੰਦਰਾਂ ਦੇ ਪੁਜਾਰੀ ਸ਼ਿਵਰਾਮ, ਦਲੀਪ ਅਤੇ ਸੁਭਾਸ਼ ਨੇ ਰਾਤ 12 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਪਰੰਤ ਵਿਸ਼ੇਸ਼ ਆਰਤੀ ਕੀਤੀ। ਇਸ ਤੋਂ ਬਾਅਦ ਪ੍ਰਸ਼ਾਦ ਨੂੰ ਭੋਗ ਲਗਾ ਕੇ ਸੰਗਤ ਵਿਚ ਵੰਡਿਆ ਗਿਆ। ਇਸ ਮੌਕੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਤੇ ਸਮਾਜ ਸੇਵੀ ਰਮਿੰਦਰ ਸਿੰਘ ਆਂਵਲਾ ਨੇ ਆਪਣੇ ਸਾਥੀਆਂ ਤੇ ਵਰਕਰਾਂ ਸਮੇਤ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਮੱਥਾ ਟੇਕਿਆ।