13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੱਲਾਂਵਾਲਾ ਦੇ ਕੂੜਾ ਡੰਪ ਨੂੰ ਲੱਗੀ ਅੱਗ, ਟਰਾਲੀ ਤੇ ਕੂੜਾ ਰਿਕਸ਼ੇ ਸੜ ਕੇ ਸੁਆਹ

ਅਜੀਤ ਡੈਸਕ 24-05-2026
ਅੱਗ 'ਤੇ ਸਾਢੇ ਚਾਰ ਘੰਟਿਆਂ ਬਾਅਦ ਪਾਇਆ ਗਿਆ ਕਾਬ
ਮੱਲਾਂਵਾਲਾ, 23 ਮਈ (ਬਲਬੀਰ ਸਿੰਘ ਜੋਸਨ, ਗੁਰਦੇਵ ਸਿੰਘ)-ਕਸਬਾ ਮੱਲਾਂਵਾਲਾ ਦੇ ਕੂੜਾ ਡੰਪ ਨੂੰ ਬੀਤੀ ਰਾਤ ਕਰੀਬ ਸਵਾ ਬਾਰਾਂ ਵਜੇ ਭਿਆਨਕ ਅੱਗ ਲੱਗ ਗਈ | ਜਿਸ ਕਾਰਨ ਡੰਪ 'ਤੇ ਖੜ੍ਹੀ ਇਕ ਡਬਲ ਟੈਰੀ ਟਰਾਲੀ, ਚਾਰ ਕੂੜਾ ਰਿਕਸ਼ੇ, ਇਕ ਬੇਲਿੰਗ ਮਸ਼ੀਨ ਅਤੇ ਪਲਾਸਟਿਕ ਬੇਲਾਂ ਕਰੀਬ ਸੱਤਰ ਪਲਾਸਟਿਕ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ | ਮੌਕੇ 'ਤੇ ਨਗਰ ਪੰਚਾਇਤ ਮੱਲਾਂਵਾਲਾ ਦੇ ਕਰਮਚਾਰੀਆਂ ਨੇ ਤੁਰੰਤ ਪਾਣੀ ਵਾਲੀ ਮੋਟਰ ਚਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ | ਇਸ ਦੌਰਾਨ ਫਾਇਰ ਬਰਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚੀ ਜਿਸ ਦੀ ਮਦਦ ਨਾਲ ਲਗਾਤਾਰ ਕਰੀਬ ਸਾਢੇ ਚਾਰ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਘਟਨਾ ਦੌਰਾਨ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਨਗਰ ਪੰਚਾਇਤ ਦਫ਼ਤਰ ਤੋਂ ਮਹਿਜ਼ 200 ਗਜ ਦੀ ਦੂਰੀ 'ਤੇ ਪੁਲਿਸ ਥਾਣਾ ਹੋਣ ਦੇ ਬਾਵਜੂਦ ਸਫ਼ਾਈ ਕਰਮਚਾਰੀਆਂ ਦੀ ਕਿਸੇ ਨੇ ਸਾਰ ਨਹੀਂ ਲਈ | ਕਰਮਚਾਰੀਆਂ ਨੇ ਆਪਣੇ ਪੱਧਰ 'ਤੇ ਹੀ ਅੱਗ ਨਾਲ ਜੂਝਦਿਆਂ ਵੱਡੇ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਘਟਨਾ ਕਾਰਨ ਨਗਰ ਪੰਚਾਇਤ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਟਰਸਾਈਕਲਾਂ 'ਤੇ ਝੰਡਾ ਮਾਰਚ ਅਗਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਹਰਪ੍ਰੀਤ ਸਿੰਘ ਜੱਗੀ ਆਈ.ਪੀ.ਐੱਸ. ਫ਼ਾਜ਼ਿਲਕਾ ਦੇ ਪੁਲਿਸ ਆਬਜ਼ਰਵਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।