17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਿਸ਼ਤੇਦਾਰਾਂ ਦਾ ਮਾਣ ਰੱਖ ਕੇ ਮੁੜ ਕਾਂਗਰਸ 'ਚ ਆਇਆ, ਅਫ਼ਵਾਹਾਂ ਫੈਲਾਉਣ ਵਾਲੇ ਬਾਜ਼ ਆਉਣ - ਬੂਟਾ ਅਨਮੋਲ

ਅਜੀਤ ਡੈਸਕ 23-05-2026
ਫਿਰੋਜ਼ਪੁਰ, 22 ਮਈ (ਸੁਖਵਿੰਦਰ ਸਿੰਘ)-ਵਾਰਡ ਨੰਬਰ 30 ਦੀ ਸਿਆਸਤ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਬੂਟਾ ਅਨਮੋਲ ਨੇ ਆਪਣੇ ਸਿਆਸੀ ਫ਼ੈਸਲੇ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ 'ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ | ਉਨ੍ਹਾਂ ਕਿਹਾ ਕਿ ਉਹ ਕੁਝ ਸਮੇਂ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ ਪਰ ਬਾਅਦ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੀ ਸਲਾਹ ਨੂੰ ਮੱਦੇਨਜ਼ਰ ਰੱਖਦਿਆਂ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਏ | ਬੂਟਾ ਅਨਮੋਲ ਨੇ ਦੱਸਿਆ ਕਿ ਵਾਰਡ ਨੰਬਰ 30 ਵਿਚ ਕਾਂਗਰਸ ਵਲੋਂ ਉਨ੍ਹਾਂ ਦੇ ਆਪਣੇ ਹੀ ਰਿਸ਼ਤੇਦਾਰ ਚੋਣ ਮੈਦਾਨ ਵਿਚ ਹਨ | ਇਸ ਦੌਰਾਨ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਕ ਪਾਸੇ ਰਿਸ਼ਤੇਦਾਰ ਕਾਂਗਰਸ ਵਿਚ ਹੋਣ ਅਤੇ ਦੂਜੇ ਪਾਸੇ ਉਹ ਆਮ ਆਦਮੀ ਪਾਰਟੀ ਵਿਚ ਰਹਿਣ, ਇਹ ਗੱਲ ਠੀਕ ਨਹੀਂ ਲੱਗਦੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗੱਲ ਦਾ ਸਤਿਕਾਰ ਕਰਦਿਆਂ ਰਿਸ਼ਤੇਦਾਰੀ ਦਾ ਮਾਣ ਰੱਖਿਆ ਅਤੇ ਮੁੜ ਕਾਂਗਰਸ ਵਿਚ ਆ ਬੈਠੇ, ਜਿੱਥੇ ਉਨ੍ਹਾਂ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਿਰਪਾਓ ਪਾ ਕੇ ਕਾਂਗਰਸ ਪਾਰਟੀ ਦੇ ਵਿਚ ਸ਼ਾਮਿਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਕਾਰਨ ਇਹ ਅਫ਼ਵਾਹਾਂ ਫੈਲਾ ਰਹੇ ਹਨ ਕਿ ਉਹ ਕਿਸੇ ਲਾਭ ਜਾਂ ਦਬਾਅ ਹੇਠ ਕਾਂਗਰਸ ਵਿਚ ਵਾਪਸ ਆਏ ਹਨ, ਜਦਕਿ ਹਕੀਕਤ ਇਹ ਹੈ ਕਿ ਉਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਦਾ ਮਾਣ ਰੱਖਿਆ ਹੈ | ਬੂਟਾ ਅਨਮੋਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਝੂਠੀਆਂ ਗੱਲਾਂ ਅਤੇ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਿਆਸਤ ਨੂੰ ਨਿੱਜੀ ਮਾਮਲਿਆਂ ਨਾਲ ਨਾ ਜੋੜਿਆ ਜਾਵੇ |
ਪਿਛਲੀ ਖ਼ਬਰ ਅਸੀਂ ਕੰਮ ਕਰਕੇ ਦਿਖਾਇਆ, 29 ਨੂੰ ਨਗਰ ਕੌਂਸਲ 'ਤੇ ਲਹਿਰਾਏਗਾ ਕਾਂਗਰਸ ਦਾ ਝੰਡਾ- ਪਿੰਕੀ ਅਗਲੀ ਖ਼ਬਰ ''ਮਯੰਕ ਰਨਿੰਗ ਟਰਾਫੀ'' ਦਾ ਸ਼ਾਨਦਾਰ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।