30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

20 ਦਿਨਾਂ ਬਾਅਦ ਵੀ ਮੰਡੀਆਂ ਵਿਚ ਰੁਲ ਰਹੀ ਹੈ ਸਰਕਾਰ ਵਲੋਂ ਖ਼ਰੀਦੀ ਕਣਕ

ਅਜੀਤ ਡੈਸਕ 17-05-2026
ਮਮਦੋਟ, 16 ਮਈ (ਸੰਗਮ)-ਰਾਜ ਦੀ ਭਗਵੰਤ ਮਾਨ ਸਰਕਾਰ ਵਲੋਂ ਹਾੜੀ ਸੀਜ਼ਨ ਦੌਰਾਨ ਕਣਕ ਖ਼ਰੀਦ ਲਈ ਪੁਖ਼ਤਾ ਪ੍ਰਬੰਧਾਂ ਦੇ ਕੀਤੇ ਗਏ ਦਾਅਵੇ ਜ਼ਮੀਨੀ ਪੱਧਰ 'ਤੇ ਪੁਰੀ ਤਰਾਂ ਹਵਾ ਹੋ ਚੁੱਕੇ ਹਨ | ਕਿਉਂਕਿ ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਮੰਡੀਆਂ ਵਿਚੋਂ ਸੂਬੇ ਦੀਆ ਵੱਖ-ਵੱਖ ਖ਼ਰੀਦ ਏਜੰਸੀਆਂ ਦੁਆਰਾ ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ ਹਾਲੇ ਤੱਕ ਨਹੀਂ ਹੋ ਰਹੀ | ਪਿਛਲੇ 20 ਦਿਨਾ ਤੋਂ ਖ਼ਰੀਦ ਕੀਤੀ ਗਈ ਕਣਕ ਮੰਡੀਆਂ ਵਿਚ ਰੁਲ ਰਹੀ ਹੈ 'ਤੇ ਦੂਸਰੇ ਰਾਜਾਂ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਆਈ ਲੇਬਰ ਅਤੇ ਆੜ੍ਹਤੀਏ ਰਾਤਾਂ ਨੂੰ ਕਣਕ ਦੀ ਨਿਗਰਾਨੀ ਕਰਨ ਲਈ ਮਜਬੂਰ ਹਨ | ਇਸ ਬਾਬਤ ਆਪਣਾ ਦੁਖੜਾ ਸਾਂਝਾ ਕਰਦੇ ਹੋਏ ਅਨਾਜ ਮੰਡੀ ਖੁੰਦਰ ਉਤਾੜ ਤੋਂ ਆੜ੍ਹਤੀ ਅਮੀਰ ਚੰਦ ਮੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਏਜੰਸੀ ਮਾਰਕਫੈੱਡ ਵਲੋਂ ਉਕਤ ਮੰਡੀ ਵਿਚੋਂ ਉਨ੍ਹਾਂ ਦੀ ਫ਼ਰਮ ਜੀਵਨ ਲਾਲ ਐਂਡ ਸੰਨਜ਼ ਤੋਂ 11ਅਪ੍ਰੈਲ ਤੋਂ 29 ਅਪ੍ਰੈਲ 2026 ਦੌਰਾਨ ਕਰੀਬ 11100ਗੱਟਾ ਕਣਕ ਖ਼ਰੀਦ ਕੀਤੀ ਸੀ 'ਤੇ ਇਸੇ ਤਰਾਂ ਪਨਬਸ ਏਜੰਸੀ ਨੇ 17ਅਪ੍ਰੈਲ ਤੋਂ 25ਅਪ੍ਰੈਲ 2026 ਤੱਕ-10030 ਗੱਟੇ ਕਣਕ ਖ਼ਰੀਦੀ ਗਈ, ਪਰ ਮੋਜੂਦਾਂ ਸਮੇਂ ਤੱਕ ਪਨਬਸ ਦੀ 4830 ਗੱਟੇ ਅਤੇ ਮਾਰਕਫੈੱਡ ਦੀ 4500 ਗੱਟੇ ਕਣਕ ਮੰਡੀ ਵਿਚ ਬਕਾਇਆ ਪਈ ਹੈ ਜਿਸ ਨੂੰ ਚੁੱਕਣ ਲਈ ਵਿਭਾਗ ਦੁਆਰਾ ਸੰਜੀਦਗੀ ਨਹੀਂ ਦਿਖਾਈ ਜਾ ਰਹੀ , ਆੜ੍ਹਤੀ ਅਮੀਰ ਚੰਦ ਮੈਣੀ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੰਡੀ ਦੀ ਕਣਕ ਅਨੰਦ ਸਟੋਰ(ਗੁਦਾਮ) ਪਿੰਡ ਟਿੱਬੀ ਕਲਾਂ ਵਿਖੇ ਐਫ਼.ਸੀ.ਆਈ ਵਲੋਂ ਸਟੋਰ ਕੀਤੀ ਜਾ ਰਹੀ ਹੈ ਪਰੰਤੂ ਸਟੋਰ ਦੇ ਸੰਚਾਲਕਾਂ ਵਲੋਂ ਬਹਾਨੇ ਬਣਾ ਕੇ ਕਣਕ ਦੀਆਂ ਗੱਡੀਆਂ ਨੂੰ ਨਹੀਂ ਲਹਾਇਆ ਜਾਂਦਿਆਂ 'ਤੇ ਪ੍ਰਤੀ ਗੱਡੀ ਕਾਟ ਦੇਣ ਦੀ ਮੰਗ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆਂ ਕਿ ਪਿਛਲੇ ਕੁੱਝ ਦਿਨਾਂ ਦੋਂ-ਤਿਨ ਵਾਰ ਮੀਂਹ ਪੈਣ ਕਾਰਨ ਕਣਕ ਦੀ ਕੁਆਲਿਟੀ ਵੀ ਦਿਨ-ਪ੍ਰਤੀ-ਦਿਨ ਘੱਟ ਰਹੀ ਹੈ ਪਰ ਸਰਕਾਰੀ ਖਰੀਦ ਏਜੰਸੀਆਂ ਦੀ ਕਥਿਤ ਲਾਪਰਵਾਹੀ ਅਤੇ ਨਾਲਾਇਕੀ ਕਾਰਨ ਇਲਾਕੇ ਭਰ ਦੇ ਆੜ੍ਹਤੀਆਂ ਨੂੰ ਆਰਥਿਕ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ | ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਡੀ.ਐਮ ਮਾਰਕਫੈੱਡ ਅਤੇ ਪਨਬਸ ਨੂੰ ਲਿਖਤੀ ਚਿੱਠੀਆਂ ਰਾਹੀ ਉਕਤ ਸਮੱਸਿਆ ਦਾ ਹੱਲ ਕਰਦੇ ਹੋਏ ਬਿਨਾ ਕਿਸੇ ਕਾਟ ਤੋਂ ਫ਼ੌਰੀ ਤੌਰ 'ਤੇ ਮੰਡੀ ਵਿਚੋਂ ਕਣਕ ਦੀ ਚੁਕਾਈ ਕਰਵਾਉਣ ਦੀ ਮੰਗ ਕੀਤੀ ਹੈ | ਇਸ ਬਾਬਤ ਡੀ.ਐਮ ਪਨਬਸ ਰਮਨ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਮਦੋਟ ਖੇਤਰ ਦੀ ਕਣਕ ਉਕਤ ਇਕੋ ਹੀ ਗੁਦਾਮ ਵਿਚ ਲੱਗਣ ਕਾਰਨ ਇਹ ਮੁਸ਼ਕਿਲ ਆ ਰਹੀ ਹੈ, ਪਰ ਫਿਰ ਵੀ ਅਗਲੇ ਤਿੰਨ -ਚਾਰ ਦਿਨਾਂ ਤੱਕ ਸਾਰੀ ਕਣਕ ਮੰਡਿਆਂ ਵਿਚੋਂ ਚੁੱਕ ਲਈ ਜਾਵੇਗੀ |
ਪਿਛਲੀ ਖ਼ਬਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਜ਼ਿਲ੍ਹੇ ਵਿਚ ਚੋਣ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਜ਼ੀਰਾ ਵਲੋਂ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।