2 ਜੰਗਾਂ ’ਚ ਹਿੱਸਾ ਲੈਣ ਵਾਲੇ ਰਿਟਾਇਰ ਸੂਬੇਦਾਰ ਦਾ ਦਿਹਾਂਤ
ਮੰਡੀ ਅਰਨੀਵਾਲਾ, 29 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਮਾਹੂਆਣਾ ਬੋਦਲਾ ਦੇ ਸੇਵਾ ਮੁਕਤ ਸੂਬੇਦਾਰ ਅਮਰੀਕ ਸਿੰਘ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ’ਤੇ ਆਰਮੀ ਕੈਂਟ ਫ਼ਾਜ਼ਿਲਕਾ ਵਲੋਂ ਸੂਬੇਦਾਰ ਕੁਲਦੀਪ ਸਿੰਘ ਅਤੇ ਨਾਲ ਆਏ ਜਵਾਨਾਂ ਨੇ ਫ਼ੌਜੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ।
ਅਜੀਤ ਡੈਸਕ
30-08-2026