29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦੋ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ 'ਚ ਸੜਕ ਕਿਨਾਰੇ ਛੱਡ ਕੇ ਹੋਏ ਫ਼ਰਾਰ

ਅਜੀਤ ਡੈਸਕ 17-05-2026
ਗੁਰੂਹਰਸਹਾਏ, 16 ਮਈ (ਕਪਿਲ ਕੰਧਾਰੀ)-ਸ਼ਹਿਰ ਦੀ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਅੱਜ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਇਕ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਛੱਡ ਕੇ ਮੌਕੇ 'ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮੁਕਤਸਰ ਸਾਹਿਬ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਦਿਨ ਦਿਹਾੜੇ ਦੋ ਨੌਜਵਾਨ ਆਪਣੇ ਸਾਥੀ ਨੂੰ, ਜੋ ਬੇਹੋਸ਼ੀ ਦੀ ਹਾਲਤ ਵਿਚ ਸੀ, ਸੜਕ 'ਤੇ ਛੱਡ ਕੇ ਭੱਜ ਗਏ | ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਮਨੁੱਖਤਾ ਦਿਖਾਉਂਦੇ ਹੋਏ ਉਸ ਨੌਜਵਾਨ ਨੂੰ ਚੁੱਕ ਕੇ ਗੁਰੂ ਘਰ ਸ਼੍ਰੀ ਬੇਰ ਸਾਹਿਬ ਜੀ ਦੇ ਗੇਟ ਕੋਲ ਠੰਢੀ ਥਾਂ 'ਤੇ ਲਿਟਾਇਆ | ਇਸ ਦੌਰਾਨ ਮਾਰਕੀਟ ਵਿਚ ਮੈਡੀਕਲ ਦਾ ਕੰਮ ਕਰਦੇ ਇਕ ਨੌਜਵਾਨ ਨੇ ਦੇਖਿਆ ਕਿ ਬੇਹੋਸ਼ ਪਏ ਨੌਜਵਾਨ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ | ਉਸ ਨੇ ਤੁਰੰਤ ਸੀ.ਪੀ.ਆਰ. ਦੇ ਕੇ ਉਸ ਦੇ ਸਾਹ ਚਲਾਏ ਪਰ ਨੌਜਵਾਨ ਦੀ ਹਾਲਤ ਬੇਹੋਸ਼ੀ ਵਾਲੀ ਹੀ ਬਣੀ ਰਹੀ | ਘਟਨਾ ਦੌਰਾਨ ਕਿਸੇ ਵਿਅਕਤੀ ਵਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਗਈ | ਦੁਕਾਨਦਾਰਾਂ ਨੇ ਦੱਸਿਆ ਕਿ ਬੇਹੋਸ਼ ਨੌਜਵਾਨ ਦੀ ਜੇਬ ਵਿਚੋਂ ਇਕ ਮੋਬਾਈਲ ਫੋਨ ਮਿਲਿਆ | ਜਿਸ ਦੇ ਆਧਾਰ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਤੁਰੰਤ ਮੌਕੇ ਵੱਲ ਰਵਾਨਾ ਹੋ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਬਸਤੀ ਕੇਸਰ ਸਿੰਘ ਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਸ਼ਹਿਰ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਕਿਉਂਕਿ ਬੀਤੇ ਦਿਨੀਂ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਚ ਵੀ ਇਕ ਨੌਜਵਾਨ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ |
ਲੋਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਚ ਐਂਬੂਲੈਂਸ ਲਈ ਸੰਪਰਕ ਕੀਤਾ ਗਿਆ ਤਾਂ ਮੌਕੇ 'ਤੇ ਕੋਈ ਐਂਬੂਲੈਂਸ ਉਪਲਬਧ ਨਹੀਂ ਸੀ | ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਵਲੋਂ ਮਨੁੱਖਤਾ ਦੇ ਨਾਤੇ ਬੇਹੋਸ਼ ਨੌਜਵਾਨ ਨੂੰ ਇਕ ਆਟੋ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ |
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਆਪ ਹੁਦਰੀਆਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਖਾਲੀ ਕਾਲੋਨੀ 'ਚ ਲਗਾਈ ਅੱਗ ਨੇ ਮਚਾਈ ਤਬਾਹੀ-ਫਾਇਰ ਬਿ੍ਗੇਡ ਦੀ ਮਦਦ ਨਾਲ ਪਾਇਆ ਅੱਗ 'ਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।