18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਇੰਪੀਰੀਅਲ ਸਕੂਲ ਵਿਖੇ 'ਮੈਂਟਰਸ ਟਾਂਕ' ਵਰਕਸ਼ਾਪ ਕਰਵਾਈ, ਗਣਿਤ ਨੂੰ ਰੌਚਕ ਬਣਾਉਣ ਦੇ ਸਾਂਝੇ ਕੀਤੇ ਗੁਰ

ਅਜੀਤ ਡੈਸਕ 10-05-2026
ਅਬੋਹਰ, 9 ਮਈ (ਵਿਵੇਕ ਹੂੜੀਆ)-ਖੂਈਆਂ ਸਰਵਰ ਸਥਿਤ 'ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ' ਵਿਖੇ ਅਧਿਆਪਕਾਂ ਦੇ ਹੁਨਰ ਵਿਕਾਸ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੱਲ ਰਹੇ 'ਮੈਂਟਰਸ ਟਾਂਕ' ਪ੍ਰੋਗਰਾਮ ਤਹਿਤ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਲਗਾਈ | ਪਹਿਲਾਂ ਹੋ ਚੁੱਕੇ ਸੈਸ਼ਨਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ 'ਗਣਿਤ-ਆਓ ਖੋਜ ਕਰੀਏ' ਵਿਸ਼ੇ 'ਤੇ ਗਿਆਨ ਵਰਧਕ ਸੈਸ਼ਨ ਕਰਵਾਇਆ ਗਿਆ | ਇਸ ਦੀ ਪ੍ਰਧਾਨਗੀ ਸਕੂਲ ਦੀ ਗਣਿਤ ਅਧਿਆਪਕਾ ਕਿਰਨਪ੍ਰੀਤ ਕੌਰ ਨੇ ਕੀਤੀ | ਵਰਕਸ਼ਾਪ ਦੌਰਾਨ ਉਨ੍ਹਾਂ ਨੇ ਗਣਿਤ ਨੂੰ ਸਰਲ, ਗਤੀਵਿਧੀ ਆਧਾਰਿਤ ਅਤੇ ਦਿਲਚਸਪ ਤਰੀਕੇ ਨਾਲ ਪੜ੍ਹਾਉਣ ਦੇ ਕਈ ਪ੍ਰਭਾਵਸ਼ਾਲੀ ਨੁਕਤੇ ਸਾਂਝੇ ਕੀਤੇ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਸਿਰਫ਼ ਫ਼ਾਰਮੂਲੇ ਰਟਾਉਣ ਦੀ ਬਜਾਏ, ਉਨ੍ਹਾਂ ਨੂੰ ਵਿਹਾਰਕ ਤਰੀਕੇ ਨਾਲ ਸੰਕਲਪਾਂ ਨੂੰ ਸਮਝਾਉਣਾ ਵਧੇਰੇ ਜ਼ਰੂਰੀ ਹੈ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਅਧਿਆਪਕਾਂ ਦੀ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਹੀ ਵਿਦਿਆਰਥੀਆਂ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਂਦੀ ਹੈ | ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਦੇ ਕੌਸ਼ਲ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਦੱਸਿਆ ਕਿ 'ਮੈਂਟਰਸ ਟਾਂਕ' ਵਰਗੇ ਪ੍ਰੋਗਰਾਮ ਅਧਿਆਪਕਾਂ ਨੂੰ ਇਕ-ਦੂਜੇ ਤੋਂ ਸਿੱਖਣ ਅਤੇ ਆਪਣੀ ਪੜ੍ਹਾਉਣ ਦੀ ਸ਼ੈਲੀ ਵਿਚ ਸੁਧਾਰ ਕਰਨ ਦਾ ਵਧੀਆ ਮੌਕਾ ਦਿੰਦੇ ਹਨ | ਇਸ ਵਰਕਸ਼ਾਪ ਨੇ ਅਧਿਆਪਕਾਂ ਨੂੰ ਸਿੱਖਿਆ ਨੂੰ ਹੋਰ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਂ ਸੋਚ ਪ੍ਰਦਾਨ ਕੀਤੀ |
ਪਿਛਲੀ ਖ਼ਬਰ ਮਰਦਮਸ਼ੁਮਾਰੀ 2027 ਲਈ ਸਕੂਲ ਆਫ਼ ਐਮੀਨੈਂਸ ਫ਼ਿਰੋਜ਼ਪੁਰ ਵਿਚ ਤਿੰਨ ਰੋਜ਼ਾ ਟਰੇਨਿੰਗ ਦਾ ਚੌਥਾ ਬੈਚ ਸੰਪੰਨ ਅਗਲੀ ਖ਼ਬਰ ਅਬੋਹਰ ਵਿਖੇ ਸੋਨੀ ਕੈਮਰਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।