15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੇਂਟ ਰਾਉ ਦਾਸ ਗੁਰਕੂਲ 'ਚ ਮਨਾਇਆ ਮਾਂ ਦਿਵਸ

ਅਜੀਤ ਡੈਸਕ 10-05-2026
ਗੋਲੂ ਕਾ ਮੋੜ, 9 ਮਈ (ਸੁਰਿੰਦਰ ਸਿੰਘ ਪੁਪਨੇਜਾ)-ਸੈਂਟ ਰਾਉ ਦਾਸ ਗੁਰਕੂਲ ਵਿਖੇ ਬੱਚਿਆਂ ਦੇ ਦਿਲਾਂ ਵਿਚ ਮਾਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਾਂ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਸੱਦੇ 'ਤੇ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਹੋਰ ਵੀ ਮਾਪਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਸਕੂਲ ਦੇ ਪਿ੍ੰਸੀਪਲ ਪ੍ਰਸੰਨਤਾ ਰਾਣੀ ਨੇ ਸਾਰੀਆਂ ਮਾਵਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ, ਗੀਤ, ਡਾਂਸ ਅਤੇ ਨਾਟਕ ਪੇਸ਼ ਕੀਤੇ | ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਵਲੋਂ ਆਪਣੇ ਹੱਥੀਂ ਬਣਾਏ ਗ੍ਰੀਟਿੰਗ ਕਾਰਡ ਅਤੇ ਤੋਹਫ਼ੇ ਮਾਵਾਂ ਨੂੰ ਭੇਟ ਕੀਤੇ | ਇਸ ਮੌਕੇ ਪਿ੍ੰਸੀਪਲ ਪ੍ਰਸੰਨਤਾ ਰਾਣੀ ਨੇ ਕਿਹਾ ਮਾਂ ਪਹਿਲੀ ਅਧਿਆਪਕ ਹੁੰਦੀ ਹੈ | ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਸੰਸਕਾਰ ਪੈਦਾ ਕਰਦੇ ਹਨ | ਇਸ ਮੌਕੇ ਹਾਜ਼ਰ ਮਾਪਿਆਂ ਵਲੋਂ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਹਿਊਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਅਹਿਮ ਬੈਠਕ, ਸੰਗਠਨ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਗੁਲਾਮੀਵਾਲਾ ਸ਼ਮਸ਼ਾਨਘਾਟ 'ਚ ਕੂੜੇ ਦਾ ਡੰਪ ਬਣਾਉਣ ਦੇ ਵਿਰੋਧ 'ਚ ਪਿੰਡ ਵਾਸੀਆਂ ਅੰਦਰ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।