15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਿਸਾਨਾਂ ਦੇ ਹੱਦ ਕਰਜ਼ੇ ਨਾ ਵਧਾਉਣ ਖ਼ਿਲਾਫ਼ ਭਾਕਿਯੂ (ਕਾਦੀਆਂ) ਵਲੋਂ ਕੀਤਾ ਸੰਘਰਸ਼-ਬੱਬੀ ਫ਼ਿਰੋਜ਼ਸ਼ਾਹ

ਅਜੀਤ ਡੈਸਕ 10-05-2026
ਤਲਵੰਡੀ ਭਾਈ, 9 ਮਈ (ਕੁਲਜਿੰਦਰ ਸਿੰਘ ਗਿੱਲ)-ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਚੱਲਦਿਆਂ ਖੇਤੀ ਦੇ ਲਾਗਤ ਖ਼ਰਚੇ ਵਧ ਰਹੇ ਹਨ ਅਤੇ ਕਿਸਾਨਾਂ ਦੇ ਖੇਤੀ ਲੱਗਾ ਖ਼ਰਚਿਆਂ ਵਿਚ ਵੀ ਵੱਡਾ ਵਾਧਾ ਹੋਇਆ ਹੈ | ਇਨ੍ਹਾਂ ਵਧ ਰਹੇ ਖ਼ਰਚਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹੱਦ ਕਰਜ਼ੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਪ੍ਰੰਤੂ ਸਹਿਕਾਰੀ ਬੈਂਕਾਂ ਵਲੋਂ ਅੜੀਅਲ ਵਤੀਰਾ ਅਪਣਾਉਂਦਿਆਂ ਹੱਦ ਕਰਜ਼ੇ ਵਧਾਉਣ ਤੋਂ ਨਾਂਹ ਕੀਤੀ ਜਾ ਰਹੀ | ਬੈਂਕਾਂ ਇਸ ਕਿਸਾਨ ਵਿਰੋਧੀ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਇਸ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਉਪ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਨੇ ਕੀਤਾ | ਉਨ੍ਹਾਂ ਦੱਸਿਆ ਕਿ ਹੱਦ ਕਰਜ਼ੇ ਨਾ ਵਧਾਏ ਜਾਣ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ 11 ਮਈ ਨੂੰ ਸਵੇਰੇ 10:30 ਵਜੇ ਫ਼ਿਰੋਜਪੁਰ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਘਿਰਾਓ ਕੀਤਾ ਜਾਵੇਗਾ | ਇਸ ਸਮੇਂ ਮਨਦੀਪ ਸਿੰਘ ਗਿੱਲ ਜਿੱਲ੍ਹਾ ਉਪ ਪ੍ਰਧਾਨ, ਮਨਪ੍ਰੀਤ ਸਿੰਘ ਗਿੱਲ ਘੱਲ ਖ਼ੁਰਦ ਜ਼ਿਲ੍ਹਾ ਉਪ ਪ੍ਰਧਾਨ, ਸ਼ਵਿੰਦਰ ਸਿੰਘ ਲੱਲੇ ਸੀਨੀਅਰ ਮੀਤ ਪ੍ਰਧਾਨ ਬਲਾਕ ਘੱਲ ਖ਼ੁਰਦ, ਮੇਲਾ ਸਿੰਘ ਭੋਲੂਵਾਲਾ ਜਨਰਲ ਸਕੱਤਰ ਬਲਾਕ ਘੱਲ ਖ਼ੁਰਦ, ਸਰਬਜੀਤ ਸਿੰਘ ਲੱਲੇ ਪ੍ਰਚਾਰ ਸਕੱਤਰ ਬਲਾਕ ਘੱਲ ਖ਼ੁਰਦ, ਗੁਰਮੇਲ ਸਿੰਘ ਪਤਲੀ ਸੰਗਠਨ ਸਕੱਤਰ ਬਲਾਕ ਘੱਲ ਖ਼ੁਰਦ, ਬਲਦੇਵ ਸਿੰਘ ਇਕਾਈ ਪ੍ਰਧਾਨ ਲੱਲੇ, ਅਮਰਜੀਤ ਸਿੰਘ ਇਕਾਈ ਮੀਤ ਪ੍ਰਧਾਨ ਲੱਲੇ, ਮਲਕੀਤ ਸਿੰਘ ਇਕਾਈ ਪ੍ਰਧਾਨ ਫ਼ਿਰੋਜ਼ਸ਼ਾਹ, ਗੁਰਮੀਤ ਸਿੰਘ ਹਰਾਜ ਇਕਾਈ ਪ੍ਰਧਾਨ ਹਰਾਜ, ਰੂਪ ਸਿੰਘ ਕਿਸਾਨ ਆਗੂ ਫ਼ਿਰੋਜ਼ਸ਼ਾਹ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਲਾਮੀਵਾਲਾ ਸ਼ਮਸ਼ਾਨਘਾਟ 'ਚ ਕੂੜੇ ਦਾ ਡੰਪ ਬਣਾਉਣ ਦੇ ਵਿਰੋਧ 'ਚ ਪਿੰਡ ਵਾਸੀਆਂ ਅੰਦਰ ਰੋਸ ਅਗਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਗਵਾਈ 'ਚ ਕੌਮੀ ਲੋਕ ਅਦਾਲਤ 'ਚ 15158 ਕੇਸਾਂ ਦਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।