17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜਾਖੜ ਟਰੱਸਟ ਵਲੋਂ ਕਰਵਾਇਆ ਜਾਵੇਗਾ ਕਿ੍ਕਟ ਟੂਰਨਾਮੈਂਟ

ਅਜੀਤ ਡੈਸਕ 19-04-2026
ਅਬੋਹਰ, 18 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)-ਜਾਖੜ ਟਰੱਸਟ ਵਲੋਂ ਨਸ਼ਿਆਂ ਤੋਂ ਦੂਰ ਖੇਡਾਂ ਵਿਚ ਅੱਗੇ ਸਾਡਾ ਅਬੋਹਰ ਦੇ ਨਾਅਰਿਆਂ ਨੂੰ ਬੁਲੰਦ ਕਰਦੇ ਹੋਏ ਖੇਡ ਮੁਕਾਬਲੇ ਕਰਵਾ ਰਿਹਾ ਹੈ | ਇਸ ਲੜੀ ਤਹਿਤ ਜਾਖੜ ਟਰੱਸਟ ਅਬੋਹਰ ਕੋਸਕੋ ਕਿ੍ਕੇਟ ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਸੰਦੀਪ ਜਾਖੜ ਨੇ ਕੀਤਾ | ਟਰੱਸਟ ਵਲੋਂ ਤਿੰਨ ਥਾਵਾਂ 'ਤੇ ਇਕੋ ਸਮੇਂ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਪੁਨੀਤ ਅਰੋੜਾ ਸੋਨੂੰ ਨੇ ਦੱਸਿਆ ਕਿ ਅਬੋਹਰ ਦੇ ਹਰੀਪੁਰਾ ਪਿੰਡ ਵਿਖੇ 24 ਟੀਮਾਂ, ਸੱਪਾਂ ਵਾਲੀ ਪਿੰਡ ਵਿਖੇ 24 ਟੀਮਾਂ, ਅਤੇ ਅਬੋਹਰ ਦੀ ਇੰਦਰਾ ਨਗਰੀ ਖੇਡ ਮੈਦਾਨ ਵਿਖੇ 48 ਟੀਮਾਂ ਦੇ ਮੈਚ ਕਰਵਾਏ ਜਾ ਰਹੇ ਹਨ | ਜਿਸ ਵਿਚ ਨੌਜਵਾਨ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ | ਇਸ ਦੌਰਾਨ ਵਿਧਾਇਕ ਸੰਦੀਪ ਜਾਖੜ ਨੇ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਫਿਰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਦੇ ਨੌਜਵਾਨ ਖੇਡ ਅਪਣਾਉਂਦੇ ਹਨ ਤਾਂ ਉਹ ਨਾ ਸਿਰਫ਼ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ ਸਗੋਂ ਇਕ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਵੱਲ ਵੀ ਵਧਦੇ ਹਨ | ਉਨ੍ਹਾਂ ਕਿਹਾ ਕਿ ਜਾਖੜ ਟਰੱਸਟ ਦਾ ਉਦੇਸ਼ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਹੈ ਤਾਂ ਜੋ ਉਹ ਆਪਣੀ ਊਰਜਾ ਨੂੰ ਖੇਡਾਂ ਅਤੇ ਸਕਾਰਾਤਮਿਕ ਗਤੀਵਿਧੀਆਂ ਵਿਚ ਲਗਾ ਸਕਣ ਅਤੇ ਆਪਣੇ ਖੇਤਰ ਦਾ ਨਾਮ ਰੌਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ | ਪੁਨੀਤ ਅਰੋੜਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ, ਮੈਨ ਆਫ਼ ਦਾ ਸੀਰੀਜ਼ ਨੂੰ 5100 ਰੁਪਏ, ਸਰਬੋਤਮ ਗੇਂਦਬਾਜ਼ ਅਤੇ ਬੱਲੇਬਾਜ਼ ਨੂੰ 2100-2100 ਰੁਪਏ ਦਾ ਇਨਾਮ ਦੇ ਨਾਲ-ਨਾਲ ਟਰਾਫ਼ੀ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੈਮੀਫਾਈਨਲ 25 ਅਪ੍ਰੈਲ ਨੂੰ ਅਤੇ ਫਾਈਨਲ ਮੈਚ 26 ਅਪ੍ਰੈਲ ਨੂੰ ਹੋਵੇਗਾ | ਇਸ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਮੈਚ ਦਾ ਅਨੰਦ ਮਾਣਿਆ | ਇਸ ਮੌਕੇ ਵੱਡੀ ਗਿਣਤੀ ਵਿਚ ਟਰੱਸਟ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਹਲਕਾ ਵਿਧਾਇਕ ਵਲੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾਂ ਰਾਏ ਉਤਾੜ 'ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾ... ਅਗਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ 'ਸ਼ਹੀਦ ਭਗਤ ਸਿੰਘ ਸਦਨ' ਨੇ ਜਿੱਤੀ 'ਸਾਲ ਦਾ ਸਰਵੋਤਮ ਸਦਨ' ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।