17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ 'ਸ਼ਹੀਦ ਭਗਤ ਸਿੰਘ ਸਦਨ' ਨੇ ਜਿੱਤੀ 'ਸਾਲ ਦਾ ਸਰਵੋਤਮ ਸਦਨ' ਟਰਾਫ਼ੀ

ਅਜੀਤ ਡੈਸਕ 19-04-2026
ਫ਼ਾਜ਼ਿਲਕਾ, 18 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਪਿਛਲੇ ਸੈਸ਼ਨ ਦੌਰਾਨ ਕਰਵਾਏ ਗਏ ਸਦਨ ਮੁਕਾਬਲਿਆਂ 'ਚ 'ਸ਼ਹੀਦ ਭਗਤ ਸਿੰਘ ਸਦਨ' ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਲ ਦਾ ਸਰਵੋਤਮ ਸਦਨU ਦੀ ਵੱਕਾਰੀ ਟਰਾਫ਼ੀ ਆਪਣੇ ਨਾਮ ਕਰ ਲਈ ਹੈ | ਵਿਦਿਆਰਥੀਆਂ ਦੀ ਇਹ ਵੱਡੀ ਪ੍ਰਾਪਤੀ ਸਦਨ ਇੰਚਾਰਜ ਸ੍ਰੀਮਤੀ ਅਭਿਰੁਚੀ ਅਤੇ ਸਹਿਯੋਗੀ ਇੰਚਾਰਜਾਂ ਹੀਰਾ ਲਾਲ, ਹਰਨੇਕ ਸਿੰਘ, ਸ੍ਰੀਮਤੀ ਗਗਨਦੀਪ ਕੌਰ ਅਤੇ ਸ੍ਰੀਮਤੀ ਸ਼ਿਲਪਾ ਰਾਣੀ ਦੀ ਅਣਥੱਕ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ | ਇਸ ਪ੍ਰੋਜੈਕਟ ਵਿਚ ਭਾਰਤੀ ਏਅਰਟੈੱਲ ਫਾਊਾਡੇਸ਼ਨ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ਸਦਨ ਦੇ ਵਿਦਿਆਰਥੀਆਂ ਨੇ ਪੂਰੇ ਸਾਲ ਦੌਰਾਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਮੋਹਰੀ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸ੍ਰੀਮਤੀ ਅਭਿਰੁਚੀ ਦੀ ਸੁਚੱਜੀ ਅਗਵਾਈ ਹੇਠ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵਿਕਾਸ ਹੋਇਆ | ਸਕੂਲ ਦੀ ਪਿ੍ੰਸੀਪਲ ਡਾ.ਨਵਜੀਤ ਕੌਰ ਸਰਾਂ ਸਟੇਟ ਐਵਾਰਡੀ ਨੇ ਜੇਤੂ ਸਦਨ ਦੇ ਵਿਦਿਆਰਥੀਆਂ ਅਤੇ ਸਮੂਹ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿਚ ਸਹਾਈ ਹੁੰਦੇ ਹਨ ਅਤੇ ਇਹ ਉਪਲਬਧੀ ਬਾਕੀ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਸਰੋਤ ਬਣੇਗੀ |
ਪਿਛਲੀ ਖ਼ਬਰ ਜਾਖੜ ਟਰੱਸਟ ਵਲੋਂ ਕਰਵਾਇਆ ਜਾਵੇਗਾ ਕਿ੍ਕਟ ਟੂਰਨਾਮੈਂਟ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਕੁੰਡਲ ਸਕੂਲ 'ਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।