20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਿਟਾਇਰਡ ਮਿਊਾਸੀਪਲ ਕਰਮਚਾਰੀਆਂ ਨੂੰ ਈ.ਓ. ਵਲੋਂ ਬਕਾਏ ਜਲਦੀ ਦੇਣ ਦਾ ਭਰੋਸਾ

ਅਜੀਤ ਡੈਸਕ 11-04-2026
ਜ਼ੀਰਾ, 10 ਅਪ੍ਰੈਲ (ਰਜਨੀਸ਼ ਕਥੂਰੀਆ)-ਆਪਣੀਆਂ ਮੰਗਾਂ ਦੇ ਸੰਬੰਧ ਵਿਚ ਰਿਟਾਇਰਡ ਮਿਉਂਸੀਪਲ ਕਰਮਚਾਰੀ ਯੂਨੀਅਨ ਜ਼ੀਰਾ ਦਾ ਇਕ ਵਫ਼ਦ ਹਰਵੰਤ ਸਿੰਘ ਦੀ ਅਗਵਾਈ ਵਿਚ ਨਰਿੰਦਰ ਕੁਮਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਨੂੰ ਮਿਲਿਆ | ਇਸ ਦੌਰਾਨ ਸਮੂਹ ਸੇਵਾਮੁਕਤ ਕਰਮਚਾਰੀਆਂ ਨੇ ਮੈਡੀਕਲ ਭੱਤੇ ਅਤੇ ਐਲ. ਟੀ.ਸੀ. ਦੇ ਬਕਾਏ ਦੀ ਮੰਗ ਕੀਤੀ | ਜਿਸ 'ਤੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨੇ ਉਹਨਾਂ ਨੂੰ ਜਲਦੀ ਹੀ ਇਹ ਬਕਾਏ ਦੇਣ ਦਾ ਭਰੋਸਾ ਦਿੱਤਾ | ਇਸ ਵਫ਼ਦ ਵਿਚ ਵੀਰ ਭਾਨ ਨਾਰੰਗ, ਚਰਨਜੀਤ ਸ਼ਰਮਾ, ਜਗਦੀਸ਼ ਕੁਮਾਰ, ਰਾਮ ਚਰਨ, ਚੰਦਗੀ ਰਾਮ, ਪੱਪੂ, ਪਰਮਜੀਤ ਸਿੰਘ, ਰਾਮ ਜੀ, ਗੁਲਸ਼ਨ ਰਾਏ ਝੱਟਾ, ਬਿੱਕਰ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਅਸ਼ੋਕ ਕੁਮਾਰ, ਮੈਡਮ ਦਰਸ਼ਨਾ ਰਾਣੀ, ਮੈਡਮ ਜਸਵੀਰ ਕੌਰ, ਮੈਡਮ ਕਿਰਨਾ ਰਾਣੀ, ਮੈਡਮ ਮਾਇਆ ਦੇਵੀ, ਗੁਰਦੀਪ ਸਿੰਘ, ਜਨਕ ਰਾਜ ਅਤੇ ਮੈਡਮ ਚੰਦਰ ਕਾਂਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਸਿੱਖ ਜਥੇਬੰਦੀਆਂ ਵਲੋਂ ਨਾਮਧਾਰੀ ਮੁਖੀ ਖ਼ਿਲਾਫ਼ ਤੁਰੰਤ ਕ... ਅਗਲੀ ਖ਼ਬਰ ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਨੂੰ ਪੈਨਸ਼ਨ ਸੈੱਲ ਦਾ ਮੁਖੀ ਨਿਯੁਕਤ ਕਰਨ 'ਤੇ ਖ਼ੁਸ਼ੀ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।