17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ੍ਰੀ ਸੰਕਟ ਮੋਚਨ ਚੈਰੀਟੇਬਲ ਸੁਸਾਇਟੀ ਵਲੋਂ ਸਾਲਾਸਰ ਧਾਮ ਅਤੇ ਖਾਟੂ ਸ਼ਾਮ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ

ਅਜੀਤ ਡੈਸਕ 06-04-2026
ਗੁਰੂਹਰਸਹਾਏ, 5 ਅਪ੍ਰੈਲ(ਕਪਿਲ ਕੰਧਾਰੀ)-ਸ਼੍ਰੀ ਸੰਕਟ ਮੋਚਨ ਚੈਰੀਟੇਬਲ ਸੋਸਾਇਟੀ ਪਿੰਡ ਨਿਧਾਨਾ ਵਲੋਂ ਧਾਰਮਿਕ ਭਾਵਨਾਵਾਂ ਨਾਲ ਭਰਪੂਰ ਇਕ ਵਿਸ਼ੇਸ਼ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਪੁਜਾਰੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਸਾਲਾਸਰ ਧਾਮ ਅਤੇ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਰਵਾਨਾ ਕੀਤਾ ਗਿਆ | ਬੱਸ ਰਵਾਨਗੀ ਤੋਂ ਪਹਿਲਾਂ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕੀਤੀ ਗਈ ਅਤੇ ਭਗਤਾਂ ਵਲੋਂ ਬਾਬਾ ਜੀ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਜਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਲੋਕਾਂ ਨੂੰ ਧਾਰਮਿਕ ਸਥਾਨਾਂ ਨਾਲ ਜੋੜਨਾ ਅਤੇ ਸਾਂਝੀ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਅਤੇ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਨ ਨਾਲ ਮਨੁੱਖ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਵਿਚ ਸਕਾਰਾਤਮਕਤਾ ਆਉਂਦੀ ਹੈ | ਇਸ ਯਾਤਰਾ ਵਿਚ ਸ਼ਾਮਲ ਸਾਰੇ ਸ਼ਰਧਾਲੂਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹ ਬੜੀ ਸ਼ਰਧਾ ਨਾਲ ਭਜਨ-ਕੀਰਤਨ ਕਰਦੇ ਹੋਏ ਰਵਾਨਾ ਹੋਏ | ਸੋਸਾਇਟੀ ਮੈਂਬਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ ਤਾਂ ਜੋ ਇਲਾਕੇ ਦੇ ਵਧ ਤੋਂ ਵਧ ਲੋਕ ਧਾਰਮਿਕ ਲਾਭ ਪ੍ਰਾਪਤ ਕਰ ਸਕਣ | ਇਸ ਮੌਕੇ ਸੋਸਾਇਟੀ ਦੇ ਹੋਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੀ ਹਾਜ਼ਰੀ ਲਗਾ ਕੇ ਬੱਸ ਨੂੰ ਸ਼ੁਭ ਕਾਮਨਾਵਾਂ ਦੇ ਨਾਲ ਰਵਾਨਾ ਕੀਤਾ |
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ੍ਰੀ ਹਨੂਮਾਨ ਜਯੰਤੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰਾਂ ਨੂੰ ਨਜ਼ਰਬੰਦ ਕਰਨਾ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅਸਲੀ ਚਿਹਰਾ- ਡੀ.ਟੀ.ਐੱਫ ਪੰਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।