23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੰਡੀਆਂ 'ਚ ਫ਼ਸਲਾਂ ਦੇ ਰੱਖ-ਰਖਾਅ ਲਈ ਪੁਖ਼ਤਾ ਇੰਤਜ਼ਾਮ, ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਚੇਅਰਮੈਨ ਵਰਪਾਲ

ਅਜੀਤ ਡੈਸਕ 01-04-2026
ਮੱਖੂ, 31 ਮਾਰਚ (ਵਰਿੰਦਰ ਮਨਚੰਦਾ)-ਮਾਰਕੀਟ ਕਮੇਟੀ ਮੱਖੂ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵੇਚੇ ਜਾਣ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਕੈਪਟਨ ਨਛੱਤਰ ਸਿੰਘ ਗਿੱਲ ਵਰਪਾਲ ਨੇ ਮੱਖੂ ਦੀਆਂ ਦਾਣਾ ਮੰਡੀਆਂ ਜਿਨ੍ਹਾਂ 'ਚ ਮੱਖੂ, ਕੁਤਬਪੁਰ, (ਵਿੰਝੋ ਕੇ), ਬਾਹਰ ਵਾਲੀ, ਵਲੈਤ ਸ਼ਾਹ ਵਾਲਾ, ਲੋਹੁਕੇ ਕਲਾਂ, ਠੱਠਾ ਸਾਹਿਬ, ਬਹਿਕ ਪੱਛਾੜੀਆਂ, ਸ਼ੀਹਾਂ ਪਾੜੀ, ਪੀਰ ਮੁਹੰਮਦ, ਅਮੀਰ ਸ਼ਾਹ ਵਾਲਾ, ਜੋਗੇ ਵਾਲਾ, ਬੁਰਜ ਮੁਹੰਮਦ ਸ਼ਾਹ ਆਦਿ ਪਿੰਡਾਂ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਫ਼ਸਲ ਨੂੰ ਲੈ ਕੇ ਸਫ਼ਾਈ ਪ੍ਰਬੰਧਾਂ ਅਤੇ ਹੋਰ ਇੰਤਜ਼ਾਮਾਂ ਦਾ ਸਰਵੇਖਣ ਕਰਦਿਆਂ ਕੀਤਾ | ਚੇਅਰਮੈਨ ਵਰਪਾਲ ਨੇ ਕਿਹਾ ਕਿ ਮੰਡੀਆਂ 'ਚ ਕਣਕ ਦੀ ਖ਼ਰੀਦ-ਵੇਚ ਦੇ ਸਭ ਇੰਤਜ਼ਾਮ ਕਰ ਲਏ ਹਨ ਤੇ ਕਿਸਾਨਾਂ ਨੂੰ ਕਿਸੇ ਦੀ ਤਰਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਦੇ ਇੰਸਪੈਕਟਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ 'ਚ ਕਿਸਾਨਾਂ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣਗੇ ਤੇ ਜਿਨਸਾਂ ਦੇ ਰੱਖ-ਰਖਾਅ ਲਈ ਬਾਰਦਾਣੇ ਦਾ ਇੰਤਜ਼ਾਮ ਪੂਰੀ ਤਰ੍ਹਾਂ ਮੁਕੰਮਲ ਹੋਣਗੇ | ਉਨ੍ਹਾਂ ਕਿਹਾ ਕਿ ਜਿਨਸਾਂ ਮੀਂਹ, ਝੱਖੜ ਤੋਂ ਬਚਾਉਣ ਲਈ ਮੰਡੀ ਅੰਦਰ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਫ਼ਸਲ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਇਆ ਜਾ ਸਕੇ | ਇਸ ਮੌਕੇ ਸੈਕਟਰੀ ਰਜਿੰਦਰ ਕੁਮਾਰ, ਅਕਾਊਾਟੈਂਟ ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਸੁਖਬੀਰ ਸਿੰਘ ਅਤੇ ਹੋਰ ਸਟਾਫ਼ ਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਮਰਦਮਸ਼ੁਮਾਰੀ-2027 ਲਈ ਡੀ. ਸੀ. ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3 ਰੋਜ਼ਾ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ... ਅਗਲੀ ਖ਼ਬਰ ਭਾਕਿਯੂ ਕਾਦੀਆਂ ਨੇ ਏਜੰਟ ਤੋਂ 16 ਸਾਲ ਬਾਅਦ ਵਿਆਜ ਸਮੇਤ 3 ਲੱਖ ਰੁਪਏ ਵਾਪਸ ਦਿਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।