ਫਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ (ਲੜਕੇ) ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਮਨਦੀਪ ਕੌਰ ਵਲੋਂ ਰੀਬਨ ਕੱਟ ਕੇ ਕੀਤੀ ਗਈ | ਇਸ ਮੌਕੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਸਵਾਗਤੀ ਗੀਤ, ਭਾਸ਼ਣਾਂ, ਮਾਈ ਟੀਚਰ, ਮੋਬਾਈਲ ਫੋਨ ਦੀ ਸਹੀ ਵਰਤੋਂ, Tਨੰਨ੍ਹਾ ਮੁੰਨਾ ਰਾਹੀU ਵਰਗੇ ਗੀਤਾਂ, ਗੁਰਮੁਖੀ ਡਾਂਸ, ਸਭਿਆਚਾਰਕ ਵੰਨਗੀਆਂ ਅਤੇ ਸਮਾਜਿਕ ਸੁਨੇਹੇ ਭਰੇ ਸਕਿੱਟ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਖ਼ਾਸ ਤੌਰ 'ਤੇ Tਪਾਣੀ ਬਚਾਓ, ਜੀਵਨ ਬਚਾਓU ਵਿਸ਼ੇ 'ਤੇ ਪ੍ਰਸਤੁਤ ਸਕਿੱਟ ਨੇ ਸਭ ਨੂੰ ਗਹਿਰਾ ਸੰਦੇਸ਼ ਦਿੱਤਾ | ਸਮਾਰੋਹ ਦਾ ਸਮਾਪਨ Tਰੰਗਲਾ ਪੰਜਾਬU ਗੀਤ ਅਤੇ ਲੋਕ ਨਾਚ ਭੰਗੜੇ ਨਾਲ ਹੋਇਆ, ਜਿਸ ਦਾ ਸਾਰੇ ਹਾਜ਼ਰੀਨਾਂ ਨੇ ਖ਼ੂਬ ਅਨੰਦ ਮਾਣਿਆ | ਮੁੱਖ ਮਹਿਮਾਨ ਬੀ.ਪੀ.ਈ.ਓ ਸੁਮਨਦੀਪ ਕੌਰ ਨੇ ਆਪਣੇ ਸੰਬੋਧਨ ਦੌਰਾਨ ਸਕੂਲ ਦੇ ਸ਼ਾਨਦਾਰ ਨਤੀਜਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿਚ ਬਲਕਿ ਪੰਜਾਬ ਰਾਜ ਪੱਧਰ ਦੀਆਂ ਖੇਡਾਂ ਵਿਚ ਵੀ ਉੱਚਾ ਨਾਮ ਕਮਾ ਰਹੇ ਹਨ | ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਹੈੱਡ ਟੀਚਰ ਮੋਨਿਕਾ ਸ਼ਰਮਾ ਅਤੇ ਸਮੂਹ ਸਟਾਫ ਦੀ ਲਗਨ ਤੇ ਮਿਹਨਤ ਨੂੰ ਦਿੱਤਾ ਅਤੇ ਨਵੇਂ ਦਾਖ਼ਲਿਆਂ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ | ਨਤੀਜਿਆਂ ਦੇ ਐਲਾਨ ਤੋਂ ਬਾਅਦ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸੁਮਨਦੀਪ ਕੌਰ ਅਤੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਮਾਰੋਹ ਵਿਚ ਭਾਗ ਲੈਣ ਵਾਲੇ ਬੱਚਿਆਂ ਦੀ ਵੀ ਹੌਸਲਾ ਅਫਜ਼ਾਈ ਕੀਤੀ ਗਈ | ਸਮਾਗਮ ਦੌਰਾਨ ਸਕੂਲ ਸਟਾਫ ਵਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ, ਗੁਰਬਚਨ ਸਿੰਘ ਭੁੱਲਰ, ਤਰੁਣ ਸ਼ਰਮਾ 'ਤੇ ਚਰਨਜੀਤ ਸਿੰਘ (ਬੀ.ਐੱਮ.ਟੀ),ਮੁਖ਼ਤਿਆਰ ਸਿੰਘ, ਚਿੰਕੀ, ਜਨਕ ਰਾਜ, ਰਾਜਵਿੰਦਰ ਕੌਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਅਖੀਰ ਵਿਚ ਹੈੱਡ ਟੀਚਰ ਮੋਨਿਕਾ ਸ਼ਰਮਾ, ਕੰਵਲਜੀਤ ਕੌਰ, ਪੂਜਾ ਵੋਹਰਾ, ਰੰਜਨਾ ਪੁਗਲ, ਰੀਤੂ, ਰੁਚੀਕਾ, ਵਿਕਾਸ ਗੁਪਤਾ, ਪਰਮਦੀਪ ਕੌਰ, ਸੁਸ਼ਮਾ ਸਮੇਤ ਸਮੂਹ ਸਟਾਫ ਨੇ ਆਏ ਹੋਏ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ |