15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੰਜਾਬੀ ਲਿਖਾਰੀ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ • ਰਾਹਗੀਰਾਂ ਲਈ ਠੰਢੇ ਪਾਣੀ ਲਈ ਨਵੀਂ ਫ਼ਰਿਜ ਲਗਵਾਈ

ਅਜੀਤ ਡੈਸਕ 31-03-2026
ਮੱਖੂ, 30 ਮਾਰਚ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਪੀਰ ਮੁਹੰਮਦ ਦੇ ਅਗਾਂਹਵਧੂ ਸੋਚ ਵਾਲੇ ਇਨਸਾਨ ਹਰਭਿੰਦਰ ਸਿੰਘ ਸੰਧੂ ਵਲੋਂ ਸਹਿਯੋਗੀ ਸੱਜਣਾਂ ਨੂੰ ਨਾਲ ਲੈ ਕੇ ਸਮੇਂ-ਸਮੇਂ ਸਮਾਜ ਨੂੰ ਸੇਧ ਦੇਣ ਵਾਲੇ ਅਨੇਕਾਂ ਹੀ ਕਾਰਜ ਕੀਤੇ ਜਾਂਦੇ ਹਨ | ਇਸੇ ਲੜੀ ਤਹਿਤ ਪੰਜਾਬੀ ਲਿਖਾਰੀ ਸਭਾ ਵਲੋਂ ਬਹੁਤ ਸਮੇਂ ਪਹਿਲਾਂ ਗਰਮੀਆਂ ਵਿਚ ਰਾਹਗੀਰਾਂ ਨੂੰ ਠੰਡਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਵਾਲੀ ਵਿਸ਼ੇਸ਼ ਫ਼ਰਿਜ ਲਗਵਾਈ ਗਈ ਸੀ, ਪਰ ਗੱਡੀ ਵੱਜਣ ਨਾਲ ਇਹ ਫ਼ਰਿਜ ਬੁਰੀ ਤਰ੍ਹਾਂ ਟੁੱਟ ਗਈ ਸੀ, ਪਰ ਹੁਣ ਬਾਬਾ ਰਾਜ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਠੰਢੇ ਪਾਣੀ ਲਈ ਨਵੀਂ ਫ਼ਰਿਜ ਲਗਵਾਈ ਗਈ ਹੈ ਅਤੇ ਨਾਲ ਹੀ ਪੰਜਾਬੀ ਲਿਖਾਰੀ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ | ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਸਮਾਜ ਸੇਵੀ ਇੰਦਰਜੀਤ ਸਿੰਘ ਸੰਧੂ ਸੂਦਾ ਮੈਨੇਜਰ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬਾਬਾ ਰਾਜ ਸਿੰਘ ਨੇ ਸ਼ਮੂਲੀਅਤ ਕੀਤੀ | ਇਸ ਸਮਾਰੋਹ ਦੌਰਾਨ ਵੱਖ-ਵੱਖ ਸ਼ਹਿਰਾਂ-ਪਿੰਡਾਂ ਵਿਚੋਂ ਸਾਹਿਤਕਾਰਾਂ ਵਲੋਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਵਿਸ਼ੇਸ਼ ਤੌਰ 'ਤੇ ਕੀਲਣ ਦਾ ਸ਼ਲਾਘਾਯੋਗ ਯਤਨ ਕੀਤਾ | ਬਾਬਾ ਰਾਜ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਮੈਨੇਜਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਅੰਤ ਵਿਚ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਬੂਟਾ ਸਿੰਘ ਗ਼ੁਲਾਮੀ ਵਾਲਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਹਰੀ ਦਾਸ ਚੌਹਾਨ, ਲਖਵਿੰਦਰ ਸਿੰਘ ਪੀਰ ਮੁਹੰਮਦ ਸੂਬਾ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਗੁਰ ਕਮਲ ਸੰਧੂ, ਲਖਵੀਰ ਰਸੂਲਪੁਰੀ, ਬੂਟਾ ਸਿੰਘ ਗ਼ੁਲਾਮੀ ਵਾਲਾ, ਮਾਣਕ ਸੰਧੂ, ਸੁਖਰਾਜ ਜ਼ੀਰਾ, ਰਾਜ ਅਰੋੜਾ, ਦੀਪ ਜੀਰਵੀ, ਸੁਖਬੀਰ ਮੁਹੱਬਤ, ਜੱਸ ਸੰਧੂ, ਅਸ਼ੋਕ ਆਰਜ਼ੂ, ਹਰਪਾਲ ਸਿੰਘ ਮਨੇਸ, ਬਾਜ਼ ਭੁੱਲਰ, ਹਰਬੰਸ ਸਿੰਘ ਗੇਂਦੂ, ਭਜਨ ਪੇਂਟਰ, ਪਿਆਰਾ ਘਾਰੂ, ਰੱਬੀ ਸ਼ਾਇਰ, ਕੁਲਬੀਰ ਸਿੰਘ ਅÏਜਲਾ, ਬਚਿੱਤਰ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਬੱਬਲੂ, ਗੁਰਪ੍ਰੀਤ ਸਿੰਘ ਸਿੱਧੂ, ਗੁਰਭੇਜ ਸਿੱਧੂ, ਸੂਬਾ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ, ਅਮਨਦੀਪ, ਬੱਗਾ ਅÏਜਲਾ, ਗੁਰਭਿੰਦਰ ਸਿੰਘ, ਰਾਜਪ੍ਰੀਤ ਸਿੱਧੂ ਭਗਵਾਨ ਸਿੰਘ, ਸਰਬਜੀਤ ਸਿੰਘ, ਸੁਰਮੇਲ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸੇਵਾਦਾਰ, ਦਲਜੀਤ ਸੰਧੂ, ਗੁਰਦੀਪ ਸਿੱਧੂ, ਮਨਜੀਤ ਸਿੰਘ ਸੂਬੇਦਾਰ, ਗੁਰਮੁੱਖ ਸਿੰਘ, ਲਵ ਮੁਮਾਰੇਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਹਿੱਤਕਾਰ ਅਤੇ ਸਰੋਤੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਖਸਖਸ ਦੀ ਖੇਤੀ ਸ਼ੁਰੂ ਕਰਵਾਈ ਜਾਵੇ-ਫੁਰਮਾਨ ਸਿੰਘ ਸੰਧੂ ਅਗਲੀ ਖ਼ਬਰ ਪਿੰਡਾਂ ਵਿਚ ਆਧੁਨਿਕ ਸਿਹਤ ਸੇਵਾਵਾਂ ਦੀ ਨਵੀਂ ਮਿਸਾਲ ਏ ਵਨ ਨਾਗੀ ਹਸਪਤਾਲ ਮੁੱਦਕੀ • ਐਮ.ਐਲ.ਏ. ਅੰਮਿ੍ਤਪਾਲ ਸਿੰਘ ਸੁਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।